ਨੈਤਿਕ ਸਿੱਖਿਆ ਦਾ ਵਿਸ਼ਾ ਲਾਜਮੀ ਸ਼ੁਰੂ ਕੀਤਾ ਜਾਵੇ -ਗੁਰਮੀਤ ਕੌਰ ‘ਮੀਤ’

0
198

pb5ਲੰਬੀ(ਸ਼ਿਵਰਾਜ ਸਿੰਘ ਬਰਾੜ):- ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਸ਼ਖਸ਼ੀਅਤ ਨੂੰ ਨਿਖਾਰਨ ਲਈ ਨੈਤਿਕ ਸਿੱਖਿਆ ਦਾ ਵਿਸ਼ਾ ਸ਼ੁਰੂ ਕੀਤਾ ਜਾਵੇ ਜੋ ਕਿ ਸਮੇ ਦੀ ਮੁੱਖ ਲੋੜ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਬੁਧੀਜੀਵੀ ਗੁਰਮੀਤ ਕੌਰ’ ਮੀਤ’ ਨੇ ਕੀਤਾ। ਉਨ੍ਹਾਂ ਕਿਹਾ ਕਿ ਬੱਚੇ ਸਕੂਲਾਂ ਵਿਚ ਪੰਜਾਬੀ, ਹਿੰਦੀ, ਸਮਾਜਿਕ ਸਿੱਖਿਆ, ਸਾਇੰਸ, ਅੰਗਰੇਜੀ, ਹਿਸਾਬ ਅਤੇ ਸਰੀਰਕ ਸਿਖਿਆ ਵਰਗੇ ਕਿਤਾਬੀ ਵਿਸ਼ੇ ਪੜ ਲੈਦੇ ਹਨ।  ਬੱਚੇ ਨਰਸਰੀ ਤੋ ਲੈ ਕੇ ਕਿਤਾਬੀ ਪੜਾਈ ਕਰ ਕੇ ਉਕਤ ਵਿਸ਼ੇ ਪੜ ਕੇ ਸਕੂਲ ਤੋ ਬਾਹਰ ਆਉਦੇ ਹਨ ਤਾਂ ਉਨ੍ਹਾਂ ਵਿਚ ਨੈਤਿਕ ਸਿਖਿਆ ਦੀ ਘਾਟ ਨਜਰ ਆਉਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ ਨੈਤਿਕ ਸਿਖਿਆ ਦਾ ਵਿਸ਼ਾ ਜਲਦੀ ਹੀ ਸ਼ੁਰੂ ਕਰੇ ਤਾਂ ਜੋ ਬੱਚਿਆਂ ਵਿਚ ਨੈਤਿਕ ਸਿਖਿਆ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।