ਨਗਰ ਕੀਰਤਨ 2015

ਪਿੰਡ ਬੁਰਜ ਸਿੱਧਵਾਂ ਵਿਖੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ

ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਤਹਿਸੀਲ ਮਲੋਟ ਦੀ ਬੁੱਕਲ ਵਿਚ ਵਸਦੇ ਪਿੰਡ ਬੁਰਜ ਸਿੱਧਵਾਂ ਵਿਖੇ ਅੱਜ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਕਈ ਦਿਨਾਂ ਤੋ ਪਿੰਡ ਵਿਚ ਸਾਫ਼ ਸਫਾਈ ਦਾ ਕੰਮ ਚਲ ਰਹਾ ਸੀ । ਅੱਜ ਪੂਰੇ ਨਗਰ ਵਿਚ ਬੜੇ ਹੀ ਸੁਚੱਜੇ ਢੰਗ ਨਾਲ ਨਗਰ ਕੀਰਤਨ ਕੱਢੇ ਗਏ । ਠੰਡ ਤੇ ਭਾਰੀ ਧੁੰਦ ਹੋਣ ਦੇ ਬਾਵਜੂਦ ਹਜਾਰਾਂ ਸੰਗਤਾਂ ਨੇ ਆਪਣੀ ਹਾਜਰੀ ਲਵਾਈ। ਸੜਕਾਂ ਦੇ ਹਰ ਮੋੜ ਤੇ ਬ੍ਰੇੱਡ ਚਾਹ, ਗਜਰੇਲਾ, ਦੁੱਧ ,ਲੱਡੂ, ਖੀਰ , ਦਾਲ-ਰੋਟੀ,ਜਲੇਬੀ ਆਦਿ ਦੇ ਲੰਗਰ ਲਾਏ ਗਏ । ਢਾਡੀ ਜੱਥਿਆਂ ਨੇ ਗੁਰੂ ਜੀ ਦਾ ਇਤਿਹਾਸ ਤੇ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਨਗਰ ਕੀਰਤਨ ਵਿਚ ਪਿੰਡ ਦੇ ਸਰਬਜੋਤ ਸਿੱਧੂ ਪੱਤਰਕਾਰ, ਹਰਮਨਜੋਤ ਸਿੱਧੂ, ਸੇਠ ਦਰਸ਼ਨ ਲਾਲ, ਗੁਰਿੰਦਰਪਾਲ ਸਿੰਘ ਥਿੰਦ, ਕੁਲਵੰਤ ਸਿੰਘ ਸੰਧੂ, ਜਸਤਾਰ ਸਿੰਘ ਭੁੱਲਰ, ਰਤਨ ਸਿੰਘ ਸਾਬਕਾ ਇੰਸਪੈਕਟਰ ਪੰਜਾਬ ਪੁਲਸ ਆਦਿ ਪਤਵੰਤੇ ਤੇ ਪਿੰਡ ਦੀ ਬਹੁਤ ਸਾਰੀ ਸੰਗਤ ਨੇ ਹਾਜ਼ਰੀ ਲਵਾਈ । ਇਸ ਸਾਰੇ ਨਗਰ ਕੀਰਤਨ ਦੀ ਕਵਰੇਜ ਪਿੰਡ ਦੀ ਵੈੱਬਸਾਈਟ ਬੁਰਜ ਸਿੱਧਵਾਂ ਡਾਟ ਕਾਮ ਨੇ ਕੀਤੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।