ਨਗਰ ਕੀਰਤਨ 2014

ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਤਹਿਸੀਲ ਮਲੋਟ ਦੀ ਬੁੱਕਲ ਵਿਚ ਵਸਦੇ ਪਿੰਡ ਬੁਰਜ ਸਿੱਧਵਾਂ ਵਿਖੇ ਅੱਜ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਕਈ ਦਿਨਾਂ ਤੋ ਪਿੰਡ ਵਿਚ ਸਾਫ਼ ਸਫਾਈ ਦਾ ਕੰਮ ਚਲ ਰਹਾ ਸੀ । ਅੱਜ ਪੂਰੇ ਨਗਰ ਵਿਚ ਬੜੇ ਹੀ ਸੁਚੱਜੇ ਢੰਗ ਨਾਲ ਨਗਰ ਕੀਰਤਨ ਕੱਢੇ ਗਏ । ਸੜਕਾਂ ਦੇ ਹਰ ਮੋੜ ਤੇ ਬ੍ਰੇੱਡ ਚਾਹ, ਗਜਰੇਲਾ, ਦੁੱਧ ,ਲੱਡੂ, ਖੀਰ , ਦਾਲ-ਰੋਟੀ,ਜਲੇਬੀ ਆਦਿ ਦੇ ਲੰਗਰ ਲਾਏ ਗਏ । ਢਾਡੀ ਜੱਥਿਆਂ ਨੇ ਗੁਰੂ ਜੀ ਦਾ ਇਤਿਹਾਸ ਤੇ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਨਗਰ ਕੀਰਤਨ ਵਿਚ ਪਿੰਡ ਦੀ ਸਰਪੰਚ ਬੀਬੀ ਨਵਜੀਤ ਕੌਰ, ਜਗਦੀਸ਼ ਸਿੰਘ ਡਾਇਰੈਕਟਰ ਕੋ. ਬੈਂਕ, ਸਰਬਜੋਤ ਸਿੱਧੂ ਪੱਤਰਕਾਰ, ਕੁਲਬੀਰ ਸਿੰਘ ਮੈਂਬਰ, ਜਥੇਦਾਰ ਗੁਰਦੇਵ ਸਿੰਘ, ਜਸਬੀਰ ਸਿੰਘ ਆਦਿ ਪਤਵੰਤੇ ਤੇ ਪਿੰਡ ਦੀ ਬਹੁਤ ਸਾਰੀ ਸੰਗਤ ਨੇ ਹਾਜ਼ਰੀ ਲਵਾਈ । 

ਨੇ ਆਪਣੀ ਗੱਲ ਸ਼ੇਅਰ ਕੀਤੀ ।