ਦੁੱਧ ਨਾਲ ਦੂਰ ਹੋ ਸਕਦੈ ਕੀਮੋਥੈਰੇਪੀ ਦਾ ਦਰਦ

0
73

2017_2image_04_12_466310000milk-500_0-llਨਿਊਯਾਰਕ— ਦੁੱਧ ਵਿਚ ਪਾਇਆ ਜਾਣ ਵਾਲਾ ਇਕ ਵਿਟਾਮਿਨ ਕੀਮੋਥੈਰੇਪੀ ਦਵਾਈਆਂ ਕਾਰਨ ਹੋਣ ਵਾਲੀ ਦਰਦ ਨੂੰ ਰੋਕਣ ਅਤੇ ਇਲਾਜ ਵਿਚ ਉਪਯੋਗੀ ਹੋ ਸਕਦਾ ਹੈ। ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ। ਖੋਜਕਾਰਾਂ ਨੇ ਦੁੱਧ ਵਿਚ ਮੌਜੂਦ ਨਿਕੋਟਿਨਾਮਾਈਡ ਰਿਬੋਸਾਈਡ (ਐੱਨ. ਆਰ.) ਦੇ ਪ੍ਰਭਾਵ ਦਾ ਅਧਿਐਨ ਕੀਤਾ। ਇਹ ਵਿਟਾਮਿਨ ਬੀ-3 ਦੀ ਇਕ ਕਿਸਮ ਹੈ। ਇਸ ਦੀ ਵਰਤੋਂ ਮਾਦਾ ਚੂਹਿਆਂ ‘ਤੇ ਕੀਤੀ ਗਈ। ਕੀਮੋਥੈਰੇਪੀ ਦੀ ਵਰਤੋਂ ਆਮ ਤੌਰ ‘ਤੇ ਛਾਤੀਆਂ ਅਤੇ ਬੱਚੇਦਾਨੀ ਦੇ ਕੈਂਸਰ ਦੇ ਇਲਾਜ ਲਈ ਕੀਤੀ ਜਾਂਦੀ ਹੈ। ਕੀਮੋਥੈਰੇਪੀ ਨਾਲ ਕੈਂਸਰ ਤੋਂ ਬਚਣ ਦੀ ਦਰ ਵਿਚ ਵਾਧਾ ਹੋਇਆ ਹੈ। ਇਲਾਜ ਦੀ ਇਸ ਪ੍ਰਕਿਰਿਆ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਕਈ ਮਾੜੇ ਪ੍ਰਭਾਵ ਵੀ ਹੁੰਦੇ ਹਨ।

ਖਾਸ ਤੌਰ ‘ਤੇ ਕਈ ਕੈਂਸਰ ਰੋਕੂ ਦਵਾਈਆਂ ਕੀਮੋਥੈਰੇਪੀ ਪ੍ਰੇਰਿਤ ਪੈਰੀਫਿਲਰ ਨਿਊਰੋਪੈਥੀ (ਸੀ. ਆਈ. ਪੀ. ਐੱਨ.) ਸਿਸਟਮ ਮਤਲਬ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਮਰੀਜ਼ ਨੂੰ ਨਾ ਸਹਿਣਯੋਗ ਦਰਦ ਹੁੰਦਾ ਹੈ। ਅਮਰੀਕਾ ਦੇ ਆਈ ਓਵਾ ਯੂਨੀਵਰਸਿਟੀ ਦੇ ਖੋਜਕਾਰਾਂ ਮਾਰਤਾ ਹਾਮਿਟੀ ਨੇ ਕਿਹਾ ਕਿ ਕੀਮੋਥੈਰੇਪੀ ਪ੍ਰੇਰਿਤ ਪੈਰੀਫਿਲਰ ਨਿਊਰੋਪੈਥੀ ਦਾ ਪ੍ਰਭਾਵ ਇਲਾਜ ਪੂਰਾ ਹੋਣ ਤੋਂ ਬਾਅਦ ਵੀ ਬਣਿਆ ਰਹਿ ਸਕਦਾ ਹੈ। ਇਸ ਨਾਲ ਕੈਂਸਰ ਦੇ ਮਰੀਜ਼ ਦੀ ਜੀਵਨ ਦੀ ਗੁਣਵੱਤਾ ਗੰਭੀਰ ਰੂਪ ਨਾਲ ਪ੍ਰਭਾਵਿਤ ਹੁੰਦੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।