ਦੁਨੀਆਂ ਦੀ ਭੀੜ

0
201

population-md

ਦੁਨੀਆਂ ਦੀ ਭੀੜ ‘ਚ, ਬੜੀ ਦੂਰ ਹੋਏ ਬੈਠੇ ਹਾਂ।

ਵਕਤ ਦੇ ਹੱਥੋਂ ਮਜਬੂਰ ਹੋਏ ਬੈਠੇ ਹਾਂ।

ਦਿਲ ‘ਚ ਸਵਾਲਾਂ ਦੀ ਹਲਚਲ ਜਹੀ ਮੱਚਦੀ,

ਫਿਰ ਵੀ ਖਾਮੋਸ਼, ਚਕਨਾਚੂਰ ਹੋਏ ਬੈਠੇ ਹਾਂ।

ਪਾ ਲਈਆਂ ਮੰਜਿਲਾਂ, ਉਨ੍ਹਾਂ ਨੇ ਤਾਂ ਲੱਖਾਂ,

ਅਸੀਂ  ਨੂਰ ਹੁੰਦੇ ਵੀ, ਬੇ-ਨੂਰ ਹੋਏ ਬੈਠੇ ਹਾਂ।

ਪਛਾਣਿਆ ਨਾ ਸਾਨੂੰ, ਕਹਿੰਦੇ ਕਿੱਥੋਂ ਦਾ ਏਂ ਕੌਣ,

ਜਿਨ੍ਹਾਂ ਪਿੱਛੇ ਅਸੀਂ ਮਸ਼ਹੂਰ ਹੋਏ ਬੈਠੇ ਹਾਂ।

ਘੁਪ ਜਿਹੇ ਹਨੇਰਿਆਂ ‘ਚ ਛੁਪੇ ਹੋਏ  ‘ਰੰਧਾਵਾ’,

ਬੇ-ਕਸੂਰ ਹੁੰਦੇ ਵੀ, ਕਸੂਰ ਹੋਏ ਬੈਠੇ ਹਾਂ।

ਵਰਿੰਦਰ ਕੌਰ ਰੰਧਾਵਾ, ਜੈਤੋ ਸਰਜਾ,
ਬਟਾਲਾ (9646852416)

ਨੇ ਆਪਣੀ ਗੱਲ ਸ਼ੇਅਰ ਕੀਤੀ ।