ਦਰਬਾਰ ਸਾਹਿਬ ‘ਚ ਆਤਿਸ਼ਬਾਜ਼ੀ ਤੇ ਦੀਪਮਾਲਾ ਨਹੀਂ ਹੋਵੇਗੀ

0
110

2015_10image_00_10_011970000harimandir_sahib-llਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਦੀਵਾਲੀ ਨਾ ਮਨਾਉਣ ਸਬੰਧੀ ਦਿੱਤੇ ਬਿਆਨ ‘ਤੇ ਯੂ-ਟਰਨ ਲੈ ਲਿਆ ਹੈ। ਉਨ੍ਹਾਂ  ਕਿਹਾ ਹੈ ਕਿ ਕੌਮ ਦੀਵਾਲੀ ਮਨਾਵੇ ਪਰ ਆਤਿਸ਼ਬਾਜ਼ੀ ਅਤੇ ਦੀਪਮਾਲਾ ਨਾ ਕਰੇ। ਮੱਕੜ ਦੇ ਇਸ ਬਿਆਨ ਦੇ ਨਾਲ ਹਾਸੋਹੀਣੀ ਸਥਿਤੀ ਬਣ ਰਹੀ ਹੈ ਕਿ ਜੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਨਹੀਂ ਹੋਣੀ ਤਾਂ ਦੀਵਾਲੀ ਕਾਹਦੀ। ਉਨ੍ਹਾਂ ਵਲੋਂ ਸੰਗਤਾਂ ਨੂੰ ਸਿੱਧੇ ਤੌਰ ‘ਤੇ ਦੀਵਾਲੀ ਨਾ ਮਨਾਉਣ ਦੀ ਬਜਾਏ ਇਹ ਕਹਿਣਾ ਕਿ ਉਹ ਦੀਪਮਾਲਾ ਨਾ ਕਰਨ ਅਤੇ ਆਤਿਸ਼ਬਾਜ਼ੀ ਨਾ ਚਲਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਿਤੇ ਵੀ ਨਹੀਂ ਕਿਹਾ ਗਿਆ ਕਿ ਕੌਮ ਦੀਵਾਲੀ ਨਾ ਮਨਾਵੇ। ਉਨ੍ਹਾਂ ਕਿਹਾ ਕਿ ਜਿਥੋਂ ਤਕ ਬੇਅਦਬੀ ਦੇ ਮਾਮਲੇ ‘ਚ ਦੀਵਾਲੀ ਦਰਬਾਰ ਸਾਹਿਬ ਵਿਚ ਨਾ ਮਨਾਉਣ ਦੀ ਗੱਲ ਹੈ, ਦੇ ਸਬੰਧ ‘ਚ ਉਨ੍ਹਾਂ ਕਿਹਾ ਕਿ ਇਸ ਦਿਨ ਸਿਰਫ ਆਤਿਸ਼ਬਾਜ਼ੀ ਅਤੇ ਦੀਪਮਾਲਾ ਨਹੀਂ ਕੀਤੀ ਜਾਣੀ, ਬਾਕੀ ਪੰ੍ਰਪਰਿਕ ਤੌਰ ‘ਤੇ ਦੀਵਾਲੀ ਮਨਾਈ ਜਾਣੀ ਹੈ। ਇਸ ਤੋਂ ਇਲਾਵਾ ਦੀਵਾਲੀ ਨਾ ਮਨਾਉਣ ਸਬੰਧੀ ਉਨ੍ਹਾਂ ਵਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਇਕ ਪ੍ਰੈੱਸ ਨੋਟ ‘ਚ ਆਤਿਸ਼ਬਾਜ਼ੀ ਅਤੇ ਦੀਪਮਾਲਾ ਨਾ ਕਰਕੇ ਦੀਵਾਲੀ ਨਾ ਮਨਾਉਣ ਦੀ ਗੱਲ ਕਹੀ ਗਈ ਸੀ, ਜਿਸ ਦਾ ਸੰਗਤਾਂ ਦੇ ਵਿਚ ਵੱਡੇ ਪੱਧਰ ‘ਤੇ ਪ੍ਰਤੀਕਰਮ ਹੋਇਆ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਹੈ ਕਿ ਦੀਵਾਲੀ ਮਨਾਈ ਜਾਵੇਗੀ। ਕੌਮ ਨੂੰ ਵੀ ਦੀਵਾਲੀ ਨਾ ਮਨਾਉਣ ਬਾਰੇ ਨਹੀਂ ਕਿਹਾ ਗਿਆ, ਸਿਰਫ ਦਰਬਾਰ ਸਾਹਿਬ ਵਿਚ ਇਸ ਵਾਰ ਦੀਪਮਾਲਾ ਤੇ ਆਤਿਸ਼ਬਾਜ਼ੀ ਨਾ ਹੋਣ ਬਾਰੇ ਹੀ ਗੱਲ ਕਹੀ ਗਈ ਹੈ।

 

ਨੇ ਆਪਣੀ ਗੱਲ ਸ਼ੇਅਰ ਕੀਤੀ ।