…ਤੇ ਪਾਕਿਸਤਾਨ ਜਾਣ ਵਾਲੀ ਬੱਸ ਫਗਵਾੜਾ ‘ਚ 5 ਵਾਰ ਮਸਾਂ-ਮਸਾਂ ਬਚੀ

0
93

2015_7image_12_35_009900000delhi_lahore-llਫਗਵਾੜਾ (ਜਲੋਟਾ)-ਇਤਿਹਾਸ ਗਵਾਹ ਹੈ ਕਿ ਫਗਵਾੜਾ ‘ਚ ਭਾਰਤ-ਪਾਕਿਸਤਾਨ ਵਿਚਕਾਰ ਚੱਲਣ ਵਾਲੀ ਸਦਾ-ਏ-ਸਰਹੱਦ ਬੱਸ ਸੇਵਾ ਸ਼ਿਵ ਸੈਨਾ ਤੇ ਹਿੰਦੂ ਸੰਗਠਨਾਂ ਦੇ ਹੱਥੋਂ ਪੰਜ ਵਾਰ ਵਾਲ-ਵਾਲ ਬਚੀ ਹੈ। ਦੋ ਮੌਕਿਆਂ ‘ਤੇ ਪਾਕਿਸਤਾਨ ਖਿਲਾਫ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪਾਕਿਸਤਾਨੀ ਬੱਸ ਦੇ ਸ਼ੀਸ਼ੇ ਨੁਕਸਾਨੇ ਗਏ ਹਨ।   

ਇਕ ਮੌਕੇ ‘ਤੇ ਸ਼ਿਵ ਸੈਨਿਕਾਂ ਵਲੋਂ ਪਾਕਿਸਤਾਨੀ ਬੱਸ ਚਾਲਕ ਨੂੰ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਦੇ ਉੱਪਰੋਂ ਬੱਸ ਨੂੰ ਕੱਢਣ ਲਈ ਮਜਬੂਰ ਕੀਤਾ ਗਿਆ ਸੀ, ਜਦੋਂਕਿ ਇਕ ਮੌਕੇ ‘ਤੇ ਸ਼ਿਵ ਸੈਨਿਕਾਂ ਵਲੋਂ ਕੁੱਤੇ ਤੇ ਗੱਧੇ ਤੇ ਪਾਕਿਸਤਾਨੀ ਝੰਡਾ ਲਪੇਟ ਕੇ ਬੱਸ ਦੇ ਅੱਗੇ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਅਜਿਹੇ ‘ਚ ਸ਼ਿਵ ਸੈਨਾ ਬਾਲ ਠਾਕਰੇ ਵਲੋਂ ਗੁਰਦਾਸਪੁਰ ਅੱਤਵਾਦੀ ਹਮਲਾ ਕਾਂਡ ਦੇ ਵਿਰੋਧ ‘ਚ ਸੋਮਵਾਰ ਨੂੰ ਉਕਤ ਬੱਸ ਸੇਵਾ ਨੂੰ ਲੈ ਕੇ ਕੀਤੇ ਗਏ ਤਾਜ਼ਾ ਐਲਾਨ ਨੂੰ ਸਰਕਾਰੀ ਤੰਤਰ ਬੇਹੱਦ ਗੰਭੀਰਤਾ ਨਾਲ ਲੈ ਰਿਹਾ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।