… ਤਾਂ 30 ਸਤੰਬਰ ਨੂੰ ਉੱਡੇਗੀ ਬਾਦਲ ਸਰਕਾਰ ਦੀ ਨੀਂਦ, ਜਾਣੋ ਕੀ ਹੈ ਪੂਰਾ ਮਾਮਲਾ

0
73

2015_9image_14_51_033230000aap-llਬਠਿੰਡਾ (ਜ.ਬ.) – ਆਮ ਆਦਮੀ ਪਾਰਟੀ 30 ਸਤੰਬਰ ਨੂੰ ਬਾਦਲਾਂ ਦੇ ਗੜ੍ਹ ਮੰਨੇ ਜਾਂਦੇ ਲੰਬੀ ‘ਚ ਰੈਲੀ ਕਰਨ ਜਾ ਰਹੀ ਹੈ। ਜਿਸ ‘ਚ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ‘ਆਪ’ ਬਾਦਲਾਂ ਦੇ ਗੜ੍ਹ ‘ਚ ਹੋਣ ਵਾਲੀ ਰੈਲੀ ‘ਚ ਆਪਣਾ ਸ਼ਕਤੀ ਪ੍ਰਦਰਸ਼ਨ ਕਰੇਗੀ। ਪਾਰਟੀ ਵਲੋਂ 30 ਸਤੰਬਰ ਨੂੰ ਲੰਬੀ ਦੇ ਖੇਡ ਸਟੇਡੀਅਮ ਵਿਚ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ‘ਆਪ’ ਦੇ ਕੇਂਦਰੀ ਆਬਜ਼ਰਵਰ ਰੋਮੀ ਭਾਟੀ ਤੇ ਜ਼ੋਨਲ ਮੀਡੀਆ ਇੰਚਾਰਜ ਨੀਲ ਗਰਗ ਨੇ ਦੱਸਿਆ ਕਿ ਰੈਲੀ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ‘ਆਪ’ ਦੇ ਆਗੂਆਂ ਨੇ ਰੈਲੀ ਵਾਲੀ ਥਾਂ ਦਾ ਦੌਰਾ ਕਰਕੇ ਤਿਆਰੀਆਂ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾਂ ਲਿਆ, ਜਦਕਿ ਵਲੰਟੀਅਰਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। 

ਜ਼ੋਨ ਇੰਚਾਰਜ ਪ੍ਰਿੰ. ਨਰਿੰਦਰਪਾਲ ਭਗਤਾ ਤੇ ਸੈਕਟਰ ਆਬਜ਼ਰਵਰ ਅਜੀਤ ਪਾਲ ਨੇ ਦੱਸਿਆ ਕਿ ਰੈਲੀ ਵਿਚ ਸੰਸਦ ਮੈਂਬਰ ਭਗਵੰਤ ਮਾਨ, ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਸੂਬਾ ਸਕੱਤਰ ਆਸ਼ੂਤੋਸ਼, ਸੰਸਦੀ ਸਕੱਤਰ ਜਰਨੈਲ ਸਿੰਘ, ਸੂਬਾ ਸਹਾਇਕ ਇੰਚਾਰਜ ਦੁਰਗਰਸ਼ ਪਾਠਕ ਸ਼ਿਰਕਤ ਕਰਨਗੇ, ਜਦਕਿ ਹੋਰ ਆਗੂਆਂ ਤੋਂ ਇਲਾਵਾ ਉਪ ਮੁੱਖ ਮੰਤਰੀ ਦਿੱਲੀ ਮਨੀਸ਼ ਸਿਸੌਦੀਆ ਵੀ ਰੈਲੀ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਰੈਲੀ ਮਿਸ਼ਨ-2017 ਦਾ ਰਸਤਾ ਸਾਫ ਕਰੇਗੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।