…ਤਾਂ ਖਰਾਬ ਹੋ ਜਾਣਗੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਲਈ ਪੜਾਈ ‘ਤੇ ਖਰਚੇ ਲੱਖਾਂ ਰੁਪਏ

0
87

2015_9image_10_09_552020000mandeep_singh-llਜਲੰਧਰ- ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ ਆਸਟ੍ਰੇਲੀਆ (MARA) ਦੇ ਏਜੰਟ ਮਨਦੀਪ ਸਿੰਘ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਪੜ੍ਹਾਈ ਲਈ ਜਾਣ ਵਾਲੇ ਸਟੂਡੈਂਟਸ ਨੂੰ ਸਲਾਹ ਦਿੱਤੀ ਹੈ ਕਿ ਉਹ ਇਨ੍ਹਾਂ ਦੇਸ਼ਾਂ ‘ਚ ਜਾਣ ਤੋਂ ਪਹਿਲਾਂ ਪੜ੍ਹਾਈ ਲਈ ਸਹੀ ਕੋਰਸ ਦੀ ਚੋਣ ਕਰਨ। ਅਜਿਹਾ ਨਾ ਕਰਨ ਦੀ ਹਾਲਤ ‘ਚ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਉਨ੍ਹਾਂ ਦੀ ਪੜ੍ਹਾਈ ‘ਤੇ ਖਰਚ ਕੀਤੇ ਗਏ ਲੱਖਾਂ ਰੁਪਏ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਹੈ।

ਮਨਦੀਪ ਸਿੰਘ ਨੇ ਕਿਹਾ ਕਿ ਭਾਰਤ ‘ਚੋਂ ਜਾਣ ਵਾਲੇ ਹਜ਼ਾਰਾਂ ਸਟੂਡੈਂਟਸ ਅਜਿਹੇ ਹਨ ਜਿਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੋਜ਼ਗਾਰ ਦਾ ਸਹੀ ਮੌਕਾ ਨਹੀਂ ਮਿਲ ਪਾਉਂਦਾ ਤੇ ਪੀ.ਆਰ. ‘ਚ ਵੀ ਮੁਸ਼ਕਿਲ ਆਉਂਦੀ ਕਿਉਂਕਿ ਇਹ ਸਟੂਡੈਂਟਸ ਭਾਰਤ ਤੋਂ ਜਾਣ ਤੋਂ ਪਹਿਲਾਂ ਸਹੀ ਕੋਰਸ ਦੀ ਚੋਣ ਨਹੀਂ ਕਰਦੇ। ਸਟੂਡੈਂਟਸ ਨੂੰ ਸਿਰਫ ਭਾਰਤ ਤੋਂ ਆਸਟ੍ਰੇਲੀਆ ਜਾਣ ਦੀ ਜਲਦੀ ਹੁੰਦੀ ਹੈ। ਲਿਹਾਜ਼ਾ ਉਹ ਅਜਿਹੇ ਕੋਰਸਾਂ ਦੀ ਚੋਣ ਕਰ ਬੈਠਦੇ ਹਨ ਜਿਨ੍ਹਾਂ ‘ਚ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਰੋਜ਼ਗਾਰ ਤੇ ਪੀ.ਆਰ. ਨਹੀਂ ਮਿਲਦੀ। ਆਸਟ੍ਰੇਲੀਆ ਐਮਬੈਸੀ ਵਲੋਂ ਅਜਿਹੇ ਕਿਤਿਆਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਆਸਟ੍ਰੇਲੀਆ ‘ਚ ਭਾਰੀ ਮੰਗ। ਸਟੂਡੈਂਟਸ ਜੇਕਰ ਇਸ ਲਿਸਟ ਅਨੁਸਾਰ ਕੋਰਸ ਦੀ ਚੋਣ ਕਰਕੇ ਅਗੇ ਵੱਧਣ ਤਾਂ ਉਹ ਆਪਣਾ ਭਵਿੱਖ ਵਧੀਆ ਬਣਾ ਸਕਦੇ ਹਨ।

ਮਨਦੀਪ ਸਿੰਘ ਨੇ ਕਿਹਾ ਕਿ ਆਈ.ਟੀ. ਸੈਕਟਰ ‘ਚ ਕੰਮ ਕਰਨ ਵਾਲੇ ਮਾਹਿਰਾਂ ਨੂੰ ਹਜ਼ਾਰਾਂ ਡਾਲਰ ਪ੍ਰਤੀ ਮਹੀਨੇ ਦੀ ਤਨਖਾਹ ਮਿਲਦੀ ਹੈ ਪਰ ਭਾਰਤ ਤੋਂ ਜਾਣ ਵਾਲੇ ਵਧੇਰੇ ਸਟੂਡੈਂਟਸ ਦਾ ਧਿਆਨ ਅਜਿਹੇ ਕੋਰਸਾਂ ਵੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਸਾਲ ਨਿਊਜ਼ੀਲੈਂਡ ‘ਚ ਬਿਨਾਂ ਆਈਲਟਸ ਦੇ ਦਾਖਲਾਂ ਲੈਣ ਦੀ ਆਖਰੀ ਤਰੀਕ (30 ਸਤੰਬਰ) ਨੂੰ ਹੁਣ 17 ਦਿਨ ਬਾਕੀ ਹਨ। ਲਿਹਾਜ਼ਾ ਪੜ੍ਹਾਈ ਲਈ ਨਿਊਜ਼ੀਲੈਂਡ ਜਾਣ ਵਾਲੇ ਸਟੂਡੈਂਟਸ ਦਾਖਲਾ ਲੈਣ ਤੋਂ ਪਹਿਲਾਂ ਸਹੀ ਕੋਰਸ ਦੀ ਚੋਣ ਕਰਨ। ਮਨਦੀਪ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ‘ਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 50000 ਤੋਂ ਵੱਧ ਹੋ ਗਈ ਹੈ। ਪਿੱਛਲੇ ਸਾਲ ਸਤੰਬਰ ਤਕ ਹੀ ਇਹ ਅੰਕੜਾ 50000 ਨੂੰ ਪਾਰ ਕਰ ਗਿਆ ਸੀ। ਇਨ੍ਹਾਂ ‘ਚੋਂ 25000 ਦੇ ਕਰੀਬ ਸਟੂਡੈਂਟਸ ਵਿਕਟੋਰੀਆ ‘ਚ ਪੜ੍ਹਾਈ ਲਈ ਗਏ ਹਨ। ਮਨਦੀਪ ਸਿੰਘ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੇ ਦੌਰੇ ‘ਤੇ ਹਨ ਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਨ੍ਹਾਂ ਨਾਲ +61410011440 ‘ਤੇ ਆਸਟ੍ਰੇਲੀਆ ‘ਚ ਸੰਪਰਕ ਕੀਤਾ ਜਾ ਸਕਦਾ ਹੈ।

ਮਨਦੀਪ ਸਿੰਘ ਨਾਲ ਆਸਟ੍ਰੇਲਿਆ ‘ਚ ਰਹਿ ਰਹੇ ਉਹ ਸਟੂਡੈਂਟਸ ਵੀ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਨ, ਜਿਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਪੀ.ਆਰ. ਹਾਸਲ ਕਰਨ ਲਈ ਸਮੱਸਿਆ ਪੇਸ਼ ਆ ਰਹੀ ਹੈ। ਭਾਰਤ ‘ਚ ਰਹਿਣ ਨਵਾਲੇ ਸਟੂਡੈਂਟਸ ਇਸ ਮਾਮਲੇ ‘ਚ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਦੇ ਜਲੰਧਰ ਸਥਿਤ Jet Overseas ਦਫਤਰ ‘ਚ9803400012, 0181-5005105 ‘ਤੇ ਸੰਪਰਕ ਕਰ ਸਕਦੇ ਹਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।