ਤਣਾਅ ਤੋਂ ਬਚਣ ਦੇ ਸੌਖੇ ਉਪਾਅ

0
159

2015_5image_14_38_183038000tensionn-llਨਵੀਂ ਦਿੱਲੀ- ਅੱਜਕਲ ਦੀ ਭੱਜਦੌੜ ਭਰੀ ਜ਼ਿੰਦਗੀ ‘ਚ ਹਰ ਇਨਸਾਨ ਦੇ ਜੀਵਨ ‘ਚ ਤਣਾਅ ਹੋਣਾ ਆਮ ਗੱਲ ਹੈ, ਪਰ ਕਦੇ-ਕਦੇ ਇਹ ਤਣਾਅ ਕਈ ਬੀਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਅਜਿਹੇ ‘ਚ ਤਣਾਅ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਕੁਝ ਅਜਿਹੇ ਹੀ ਉਪਾਅ ਹਨ ਜੋ ਤਣਾਅ ਤੋਂ ਛੁਟਕਾਰਾ ਦਿਵਾ ਸਕਦੇ ਹਨ।

► ਜੇ ਤੁਸੀਂ ਰੋਜ਼ 30 ਮਿੰਟ ਤੱਕ ਐਕਸਰਸਾਈਜ਼ ਕਰੋ ਤਾਂ ਤੁਸੀਂ ਕਾਫੀ ਹੱਦ ਤੱਕ ਤਣਾਅ ‘ਤੇ ਕਾਬੂ ਪਾ ਸਕਦੇ ਹੋ। ਇਸ ਨਾਲ ਤੁਸੀਂ ਸਰੀਰਕ ਤੌਰ ‘ਤੇ ਤਾਂ ਫਿੱਟ ਰਹੋਗੇ ਹੀ, ਨਾਲ ਹੀ ਤੁਹਾਨੂੰ ਮਾਨਸਿਕ ਸ਼ਾਂਤੀ ਵੀ ਮਿਲੇਗੀ।

► ਤਣਾਅ ਤੋਂ ਮੁਕਤੀ ਦਾ ਸਭ ਤੋਂ ਆਸਾਨ ਤਰੀਕਾ ਹੈ ਭਜਨ-ਸਿਮਰਨ। ਜੇ ਤੁਸੀਂ ਰੋਜ਼ਾਨਾ 30 ਮਿੰਟ ਤੱਕ ਸਿਮਰਨ ਕਰੋ ਤਾਂ ਤਣਾਅ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

► ਟੀ. ਵੀ. ਦੇਖ ਕੇ ਵੀ ਕਾਫੀ ਹੱਦ ਤੱਕ ਤਣਾਅ ‘ਤੇ ਕਾਬੂ ਪਾਇਆ ਜਾ ਸਕਦਾ ਹੈ।

► ਟੀ. ਵੀ. ਮਨੋਰੰਜਨ ਦਾ ਇਕ ਵੱਡਾ ਸਾਧਨ ਹੈ।

► ਤਣਾਅ ਘੱਟ ਕਰਨ ਲਈ ਪੂਰੀ ਨੀਂਦ ਲੈਣਾ ਬੇਹੱਦ ਜ਼ਰੂਰੀ ਹੁੰਦਾ ਹੈ।

► ਰੋਜ਼ਾਨਾ ਘੱਟ ਤੋਂ ਘੱਟ 7 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ।

ਨੇ ਆਪਣੀ ਗੱਲ ਸ਼ੇਅਰ ਕੀਤੀ ।