ਡੇਰਾ ਪ੍ਰੇਮੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ

0
76

2017_3image_08_28_56119000028mksjudge03-llਮਲੋਟ  (ਜੱਜ, ਜੁਨੇਜਾ,ਵਿਕਾਸ) – ਪਿੰਡ ਜੰਗੇੜਾ ਸਥਿਤ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਵਿਚ ਕੰਟੀਨ ਦੀ ਸੇਵਾ ਕਰ ਰਹੇ ਪਿਓ-ਪੁੱਤਰ ਦਾ ਕਤਲ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਲੋਟ ‘ਚ ਡੇਰਾ ਪ੍ਰੇਮੀਆਂ ਨੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੌਰਾਨ ਭਾਰੀ ਗਿਣਤੀ ਵਿਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਸੰਗਤ ਵੀ ਇਕੱਠੀ ਹੋਈ। ਜਾਣਕਾਰੀ ਅਨੁਸਾਰ ਨਾਮ ਚਰਚਾ ਘਰ ਵਿਚ 25 ਫਰਵਰੀ ਨੂੰ ਕੰਟੀਨ ਦੀ ਸੇਵਾ ਕਰ ਰਹੇ ਸੱਤਪਾਲ ਇੰਸਾਂ (65 ਸਾਲ) ਪੁੱਤਰ ਜਗਨਨਾਥ ਅਤੇ ਉਨ੍ਹਾਂ ਦਾ ਬੇਟਾ ਰਮੇਸ਼ ਕੁਮਾਰ ਇੰਸਾਂ (38 ਸਾਲ) ਨੂੰ ਦੋ ਨਕਾਬਪੋਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਨ੍ਹਾਂ ਦੀ ਫੁਟੇਜ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।  ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਰੋਹ ‘ਚ ਆਏ ਡੇਰਾ ਸ਼ਰਧਾਲੂਆਂ ਨੇ ਅੱਜ ਦੁਪਹਿਰ 1.30 ਵਜੇ ਮਲੋਟ ਦਿੱਲੀ ਕੌਮੀ ਰਾਜ ਮਾਰਗ 10 ਸਥਿਤ ਸ਼ਾਹ ਸਤਿਨਾਮ ਜੀ ਚੌਕ, ਦਾਨੇਵਾਲਾ ‘ਤੇ ਧਰਨਾ ਲਾ ਦਿੱਤਾ, ਜਿਸ ਕਾਰਨ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਈ ਅਤੇ ਆਉਣ-ਜਾਣ ਵਾਲੇ ਵਾਹਨਾਂ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਸ਼ਰੇਆਮ ਨਾਮ ਚਰਚਾ ਘਰ ਵਿਚ ਪਿਓ-ਪੁੱਤਰ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਦੋਂ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਇਸ ਮੌਕੇ 45 ਮੈਂਬਰ ਪੰਜਾਬ, 25 ਮੈਂਬਰ, 15 ਮੈਂਬਰ ਅਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ।  ਇਸ ਦੌਰਾਨ ਅਣਸੁਖਾਵੀਂ ਘਟਨਾ ਰੋਕਣ ਲਈ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ, ਐੱਸ. ਪੀ. ਮਲੋਟ, ਥਾਣਾ ਸਿਟੀ ਮਲੋਟ ਦੇ ਐੱਸ. ਐੱਚ. ਓ. ਅਤੇ ਥਾਣਾ ਕਬਰਵਾਲਾ ਦੇ ਐੱਸ. ਐੱਚ. ਓ. ਸਮੇਤ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਸੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।