ਡਾਕਟਰਾਂ ਦਾ ਕਮਾਲ, ਮਾਂ ਦੇ ਪੇਟ ‘ਚ ਪਲ ਰਹੇ ਬੱਚੇ ਨੂੰ ਦਿੱਤੀ ਨਵੀਂ ਜ਼ਿੰਦਗੀ

0
91

2015_12image_08_43_555226000pur-llਕੋਚੀ- ਕੇਰਲ ‘ਚ ਪਹਿਲੀ ਵਾਰ ਡਾਕਟਰਾਂ ਦੀ ਇਕ ਟੀਮ ਨੇ 29 ਹਫਤਿਆਂ ਦੇ ਭਰੂਣ ਦੇ ਦਿਲ ਦਾ ਆਪ੍ਰੇਸ਼ਨ ਕੀਤਾ ਹੈ। ਡਾਕਟਰਾਂ ਨੇ ਇਹ ਆਪ੍ਰੇਸ਼ਨ ਮਾਂ ਦੇ ਪੇਟ ‘ਚ ਪਲ ਰਹੇ ਬੱਚੇ ਦੇ ਦਿਲ ਦੇ ਨਿਲਯ (ਚੇਂਬਰ/ਵੇਂਟਰੀਕਲਸ) ਦੀ ਤੰਗੀ ਨੂੰ ਠੀਕ ਕਰਨ ਲਈ ਕੀਤਾ ਹੈ। ਇਸ ਪ੍ਰਤੀਕਿਰਿਆ ਨੂੰ ‘ਏਓਟ੍ਰਿਕ ਵਲਵੁਲੋਪਲਾਸਟੀ’ ਕਿਹਾ ਜਾਂਦਾ ਹੈ। ਇਸ ਨੂੰ ਅੰਮ੍ਰਿਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਸੈਂਟਰ ਦੇ ਡਾਕਟਰਾਂ ਨੇ ਅੰਜਾਮ ਦਿੱਤਾ ਹੈ। 

29 ਹਫਤਿਆਂ ਦਾ ਇਹ ਭਰੂਣ ‘ਏਓਟ੍ਰਿਕ ਸਿਟਨੋਸਿਸ’ ਨਾਲ ਪੀੜਤ ਸੀ, ਜਿਸ ਕਾਰਨ ਦਿਲ ਦੀ ਮਹਾਧਮਣੀ ਵਾਲਵ ਕਾਫੀ ਤੰਗ ਹੋ ਜਾਂਦੀ ਹੈ, ਜਿਸ ਕਾਰਨ ਬੱਚੇ ਦੇ ਵੇਂਟਰੀਕਲਸ (ਨਿਲਯ) ‘ਚ ਖੂਨ ਦਾ ਵਹਾਅ ਆਮ ਰੂਪ ਨਾਲ ਨਹੀਂ ਹੋ ਪਾਉਂਦਾ ਹੈ। ਆਪ੍ਰੇਸ਼ਨ ਤੋਂ ਬਾਅਦ ਮਾਂ ਅਤੇ ਭਰੂਣ ਦੀ ਹਾਲਤ ਆਮ ਦੱਸੀ ਜਾ ਰਹੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।