ਜੇ ਧੁੱਪ ਤੇ ਗਰਮੀਆਂ ਦੀਆਂ ਸਮੱਸਿਆਵਾਂ ਤੋਂ ਰਹਿਣ ਹੈ ਦੂਰ ਤਾਂ ਪੜ੍ਹੋ ਇਨ੍ਹਾਂ ਨੁਸਖਿਆਂ ਨੂੰ

0
104

2015_5image_16_28_260220000grmii-llਤਿੱਖੀ ਧੁੱਪ ਅਤੇ ਹੁੰਮਸ ਭਰੀ ਗਰਮੀ ‘ਚ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ‘ਤੇ ਖਾਸ ਤੌਰ ‘ਤੇ ਧਿਆਨ ਦਿਓ। ਜ਼ਿਆਦਾਤਰ ਗਰਮੀਆਂ ਵਿਚ ਸਾਨੂੰ ਹੇਠ ਲਿਖੀਆਂ ਸਮੱਸਿਆਵਾਂ ਨਾਲ 2-4 ਹੋਣਾ ਪੈਂਦਾ ਹੈ-
ਪਿੱਤ
ਗਰਮੀਆਂ ‘ਚ ਖੂਬ ਪਸੀਨਾ ਆਉਣ ਨਾਲ ਸਾਡੇ ਸਰੀਰ ‘ਚ ਰੋਮ-ਛੇਦ ਬੰਦ ਹੋ ਜਾਂਦੇ ਹਨ, ਜਿਸ ਨਾਲ ਉਥੇ ਬਾਰੀਰ-ਬਾਰੀਕ ਦਾਣੇ ਨਿਕਲ ਆਉਂਦੇ ਹਨ। ਜਦੋਂ ਇਨ੍ਹਾਂ ‘ਤੇ ਮੁੜ ਪਸੀਨਾ ਆਉਂਦਾ ਹੈ ਤਾਂ ਖਾਰਿਸ਼ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਇਨਸਾਨ ਪ੍ਰੇਸ਼ਾਨ ਹੋ ਜਾਂਦਾ ਹੈ।

ਬਚਾਅ : ਧੁੱਪ ‘ਚ ਜ਼ਿਆਦਾ ਨਿਕਲਣ ਤੋਂ ਬਚੋ। ਸਰੀਰ ਨੂੰ ਜਿੰਨਾ ਹੋ ਸਕੇ ਸੁੱਕਾ ਰੱਖੋ। ਸੂਤੀ ਅਤੇ ਢਿੱਲੇ ਕੱਪੜੇ ਪਹਿਨੋ ਤਾਂ ਕਿ ਸਰੀਰ ‘ਚੋਂ ਪਸੀਨਾ ਨਿਕਲਦਾ ਅਤੇ ਸੁੱਕਦਾ ਰਹੇ।

ਹੋਮਮੇਡ ਪੈਕ :
* ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਲਾ ਕੇ ਲੇਪ ਪ੍ਰਭਾਵਿਤ ਥਾਂ ‘ਤੇ ਲਗਾਓ।
*ਜਦੋਂ ਪਿੱਤ ਨਿਕਲਣੀ ਸ਼ੁਰੂ ਹੋਵੇ ਤਾਂ ਉਸ ‘ਤੇ ਬਰਫ ਰਗੜੋ।
*ਵੇਸਣ ਨੂੰ ਪਾਣੀ ‘ਚ ਮਿਲਾ ਕੇ ਲੇਪ ਲਗਾਉਣ ਨਾਲ ਵੀ ਆਰਾਮ ਮਿਲਦਾ ਹੈ।
*ਇਸ ਤੋਂ ਇਲਾਵਾ ਮਾਰਕੀਟ ‘ਚ ਕਈ ਤਰ੍ਹਾਂ ਦੇ ਪ੍ਰਿਕਲੀ ਹੀਟ ਪਾਊਡਰ, ਸਪ੍ਰੇਅ ਤੇ ਲੋਸ਼ਨ ਮੁਹੱਈਆ ਹਨ।
ਲੂ ਲੱਗਣਾ
ਇਸ ਮੌਸਮ ‘ਚ ਸਕੂਲ-ਕਾਲਜ ਜਾਣ ਵਾਲੇ ਬੱਚਿਆਂ ਅਤੇ ਆਫਿਸ ‘ਚ ਕੰਮ ਕਰਨ ਵਾਲਿਆਂ ਨੂੰ ਲੂ ਲੱਗਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ। ਲੂ ਲੱਗਣ ‘ਤੇ ਬੇਹੋਸ਼ੀ ਜਿਹੀ ਛਾ ਜਾਂਦੀ ਹੈ ਅਤੇ ਗਰਮ-ਗਰਮ ਮਹਿਸੂਸ ਹੁੰਦਾ ਹੈ।

ਬਚਾਅ : ਤੇਜ਼ ਧੁੱਪ ‘ਚ ਬਾਹਰ ਨਾ ਨਿਕਲੋ। ਖੂਬ ਸਾਰਾ ਪਾਣੀ ਪੀਓ ਅਤੇ ਨਾਲ ਹੀ ਤਾਜ਼ੇ ਫਲਾਂ ਦਾ ਜੂਸ, ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਪੀਂਦੇ ਰਹੋ। ਖਾਲੀ ਪੇਟ ਘਰੋਂ ਨਾ ਨਿਕਲੋ।

ਹੋਮਮੇਡ ਨੁਸਖੇ :
* ਅੰਬ-ਪੰਨਾ ਜਾਂ ਮਲਾਜੀ ਬਣਾ ਕੇ ਪੀਓ, ਉਸ ਵਿਚ ਕਾਲਾ ਨਮਕ, ਪੁਦੀਨਾ ਜਾਂ ਹਰਾ ਧਨੀਆ ਜ਼ਰੂਰ ਪਾਓ।
* ਸਲਾਦ ‘ਚ ਕੱਚਾ ਪਿਆਜ਼ ਜ਼ਰੂਰ ਸ਼ਾਮਲ ਕਰੋ।

►  ਡੀਹਾਈਡ੍ਰੇਸ਼ਨ
ਗਰਮੀ ‘ਚ ਬਹੁਤ ਦੇਰ ਤਕ ਕੰਮ ਕਰਦੇ ਰਹਿਣ ਜਾਂ ਘੁੰਮਣ ਨਾਲ  ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਸਿਰਦਰਦ, ਥਕਾਵਟ, ਬੁੱਲ੍ਹ ਸੁੱਕਣਾ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਬਚਾਅ : ਪਿਆਸ ਲੱਗਣ ਦਾ ਇੰਤਜ਼ਾਰ ਨਾ ਕਰੋ ਅਤੇ ਪਾਣੀ ਪੀਂਦੇ ਰਹੋ। 4-5 ਵਾਰ ਨਿੰਬੂ ਪਾਣੀ ਜ਼ਰੂਰ ਪੀਓ। ਘਰ ਤੋਂ ਬਾਹਰ ਜਾਂਦੇ ਸਮੇਂ ਪਾਣੀ ਦੀ ਬੋਤਲ ਨਾਲ ਰੱਖੋ।

ਨੇ ਆਪਣੀ ਗੱਲ ਸ਼ੇਅਰ ਕੀਤੀ ।