ਜੇਕਰ ਸਫਰ ‘ਚ ਆਉਂਦੀਆਂ ਹਨ ਉਲਟੀਆਂ ਤਾਂ ਅਪਣਾਓ ਇਹ ਆਸਾਨ ਨੁਸਖੇ

0
186

default (1)ਨਵੀਂ ਦਿੱਲੀ— ਘੁੰਮਣਾ-ਫਿਰਨਾ ਹਰ ਇਕ ਬੰਦੇ ਨੂੰ ਚੰਗਾਂ ਲੱਗਦਾ ਪਰ ਕੁਝ ਲੋਕਾਂ ਨੂੰ ਸਫਰ ਦੇ ਦੌਰਾਨ ਘਬਰਾਹਟ, ਸਿਰ ਦਰਦ ਅਤੇ ਮੰਨ ਖਰਾਬ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਉਨ੍ਹਾਂ ਦਾ ਆਪਣਾ ਤਾਂ ਮਜਾ ਖਰਾਬ ਹੁੰਦਾ ਹੀ ਹੈ, ਨਾਲ ਦੂਜਿਆਂ ਦਾ ਵੀ ਮਨ ਖਰਾਬ ਹੋ ਜਾਂਦਾ ਹੈ।
ਜੋ ਲੋਕ ਮਸਾਲੇਦਾਰ ਖਾਣਾ ਖਾ ਕੇ ਘਰੋਂ ਸਫਰ ਦੇ ਲਈ ਨਿਕਲਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਗੱਡੀਆਂ ‘ਚ ਇਸਤੇਮਾਲ ਹੋਣ ਵਾਲੇ ਡੀਜਲ ਜਾਂ ਪੈਟਰੋਲ ਦੀ ਬਦਬੂ ਤੋਂ ਵੀ ਪਰੇਸ਼ਾਨੀ ਹੁੰਦੀ ਹੈ।
ਜੇਕਰ ਤੁਸੀਂ ਵੀ ਸਫਰ ਦੇ ਦੌਰਾਨ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਨੁਸਖੇ ਦੱਸਣ ਜਾਂ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
1. ਸਫਰ ਕਰਨ ਤੋਂ ਪਹਿਲਾਂ ਅਦਰਕ ਦਾ ਟੁਕੜਾ ਮੂੰਹ ‘ਚ ਰੱਖ ਕੇ ਚੂਸੋ ਜਾਂ ਫਿਰ ਅਦਰਕ ਦੀ ਚਾਹ ਵੀ ਪੀ ਸਕਦੇ ਹੋ।
2. ਸਫਰ ਕਰਦੇ ਹੋਏ ਕਿਤਾਬ ਜਾਂ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰੋ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਚੱਕਰ ਆਉਂਦੇ ਹਨ ਅਤੇ ਮਨ ਘਬਰਾਉਂਦਾ ਹੈ।
3. ਆਪਣੇ ਰੁਮਾਲ ‘ਤੇ ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾ ਪਾ ਲਓ ਅਤੇ ਸਫਰ ‘ਚ ਸੁੰਗ ਦੇ ਰਓ। ਤੁਸੀਂ ਪਦੀਨੇ ਦੀ ਚਾਹ ਵੀ ਪੀ ਸਕਦੇ ਹੋ।
4. ਸਫਰ ‘ਚ ਜਾਣ ਤੋਂ ਪਹਿਲਾਂ ਹਲਕਾ ਭੋਜਨ ਕਰੋ। ਖਾਲੀ ਪੇਟ ਸਫਰ ਨਾ ਕਰੋ।
5. ਸਫਰ ਜਾਣ ਤੋਂ ਅੰਧਾ ਘੰਟਾ ਪਹਿਲਾਂ ਫਲ ਜਾਂ ਜੂਸ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ।
6. ਜੇਕਰ ਤੁਸੀਂ ਕਾਰ ‘ਚ ਸਫਰ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਕਾਰ ਦੀ ਅਗਲੀ ਸੀਟ ‘ਤੇ ਹੀ ਬੈਠੋ।
7. ਸਫਰ ਦੇ ਦੌਰਾਨ ਜੇਕਰ ਦਿਲ ਘਬਰਾਏ ਤਾਂ ਸੰਤਰਾਂ ਵੀ ਖਾ ਸਕਦੇ ਹੋ।

ਨੇ ਆਪਣੀ ਗੱਲ ਸ਼ੇਅਰ ਕੀਤੀ ।