ਜਾਣੋ ਕਿਉਂ ਹੋਇਆ ਅਭਿਨੇਤਰੀ ਸੋਨਮ ਕਪੂਰ ਨੂੰ ਸਵਾਈਨ ਫਲੂ

0
64

2015_3image_15_29_10770154710kejriwal1-llਮੁੰਬਈ- ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੂੰ ਆਪਣੀ ਆਉਣ ਵਾਲੀ ਫਿਲਮ ‘ਪ੍ਰੇਮ ਰਤਨ ਧਨ ਪਾਯੋ’ ਦੀ ਗੁਜਰਾਤ ਦੇ ਗੋਂਡਲ ‘ਚ ਚੱਲ ਰਹੀ ਸ਼ੂਟਿੰਗ ਦੌਰਾਨ ਸਵਾਈਨ ਫਲੂ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਰਾਜਕੋਟ ਦੇ ਸਟਰਲਿੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਸੋਨਮ ਨੂੰ ਸਵਾਈਨ ਫਲੂ ਹੋਣ ਦੇ ਕਾਰਨ ਦਾ ਪਤਾ ਲੱਗਾ ਹੈ ਕਿ ਕਿਸ ਕਾਰਨ ਉਸ ਨੂੰ ਉਥੇ ਸਵਾਈਨ ਫਲੂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਨੂੰ ਸਵਾਈਨ ਫਲੂ ਉਸ ਦੇ ਜਿਮ ਟਰੇਨਰ ਕਾਰਨ ਹੋਇਆ ਹੈ। ਸੋਨਮ ਦੀ ਮੈਡੀਕਲ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸੋਨਮ ਨੂੰ ਰਾਜਕੋਟ ਤੋਂ ਹੁਣ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਸੋਨਮ ਨਾਲ ਸ਼ੂਟਿੰਗ ਕਰ ਰਹੇ ਅਭਿਨੇਤਾ ਸਲਮਾਨ ਖਾਨ ਦਾ ਵੀ ਸ਼ੱਕ ਦੇ ਤੌਰ ‘ਤੇ ਸਵਾਈਨ ਫਲੂ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।