ਛੋਟੇ ਬੱਚਿਆਂ ਨੂੰ ਪੇਟ ਦਰਦ ਹੋਣ ‘ਤੇ ਅਪਣਾਓ ਇਹ ਨੁਸਖੇ

0
65

default (1)ਨਵੀਂ ਦਿੱਲੀ— ਜ਼ਿਆਦਾਤਰ ਛੋਟੇ ਬੱਚਿਆਂ ਨੂੰ ਪੇਟ ਖਰਾਬ ਹੋਣ ਦੀ ਸਮੱਸਿਆ ਹੁੰਦੀ ਰਹਿੰਦੀ ਹੈ। ਸਭ ਤੋਂ ਜ਼ਰੂਰੀ ਗੱਲ ਕਿ ਪੇਟ ਦਰਦ ‘ਚ ਬੱਚਿਆਂ ਨੂੰ ਦੱਸਣਾ ਵੀ ਨਹੀਂ ਆਉਂਦਾ। ਕਈ ਵਾਰ ਗੈਸ ਹੋ ਜਾਂਦੀ ਹੈ ਜਾਂ ਫਿਰ ਦਸਤ। ਦਵਾਈਆਂ  ਦੇ ਸੇਵਨ ਨਾਲ ਵੀ ਕਦੀ-ਕਦੀ ਫਰਕ ਨਹੀਂ ਪੈਂਦਾ। ਇਸ ਲਈ  ਬੱਚਿਆਂ ਨੂੰ ਪੇਟ ਦਰਦ ਹੋਣ ‘ਤੇ ਘਰੇਲੂ ਨੁਸਖੇ ਅਪਣਾ ਕੇ ਕੁਝ ਮਿੰਟਾ ‘ਚ ਹੀ ਦਰਦ ਨੂੰ ਦੂਰ ਕਰ ਸਕਦੇ ਹੋ।
1. ਪੇਟ ਦਰਦ ‘ਚ ਦਹੀ ਦਾ ਇਸਤੇਮਾਲ ਬਹੁਤ ਫਾਇਦੇਮੰਦ ਹੁੰਦਾ ਹੈ । ਦਹੀ ‘ਚ ਮੌਜੂਦ ਬੈਕਟੀਰਿਆ ਪੇਟ ਨੂੰ ਜਲਦੀ ਠੀਕ ਕਰ ਦਿੰਦਾ ਹੈ ਅਤੇ ਦਹੀ ਪੇਟ ਨੂੰ ਵੀ ਠੰਡਾ ਰੱਖਦਾ ਹੈ।
2. ਇੱਕ ਗਿਲਾਸ ਪਾਣੀ ‘ਚ ਥੋੜੀ ਚੀਨੀ ਅਤੇ ਇੱਕ ਚੁਟਕੀ ਨਮਕ ਮਿਲਾ ਕੇ ਬੱਚੇ ਨੂੰ ਪਿਲਾਓ।
3. ਚਾਰ ਬੂੰਦਾ ਸ਼ਹਿਦ ਰੋਜ਼ਾਨਾ ਸਵੇਰੇ ਉੱਠਦੇ ਹੀ ਬੱਚੇ ਨੂੰ ਚਟਾਉਣ ਨਾਲ ਬੱਚੇ  ਨੂੰ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
4.ਪੇਟ ਖਰਾਬ ਹੋਣ ‘ਤੇ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੋ ਬੱਚੇ ਨੂੰ ਉਬਲਿਆ ਹੋਇਆ ਪਾਣੀ ਪਿਲਾਓ।
5. ਸੌਂਫ ਪਾਚਣ ਕਿਰਿਆ ਨੂੰ ਠੀਕ ਕਰਦੀ ਹੈ। ਇੱਕ ਛੋਟਾ ਚਮਚ ਸੌਂਫ ਬੱਚੇ ਨੂੰ ਚਬਾਉਣ ਲਈ ਦਓ।
6. ਜੇਕਰ ਬੱਚੇ ਨੂੰ ਲਗਾਤਾਰ ਮੋਸ਼ਨ ਹੋ ਰਹੇ ਹਨ ਤਾਂ ਬੱਚੇ ਨੂੰ ਥੋੜਾ ਜਿਹਾ ਜੀਰਾ ਚਬਾਉਣ ਨੂੰ ਦਿਓ ਅਤੇ ਨਾਲ ਕੋਸਾ ਪਾਣੀ ਪਿਲਾਓ।

ਨੇ ਆਪਣੀ ਗੱਲ ਸ਼ੇਅਰ ਕੀਤੀ ।