ਚੁਕੰਦਰ, ਕੱਚਾ ਲਸਣ ਅਤੇ ਪਿਆਜ਼ ‘ਚ ਪਾਏ ਜਾਣ ਵਾਲੇ ਪ੍ਰੀਬਾਇਓਟਿਕਸ ਕਰ ਸਕਦੇ ਹਨ ਨੀਂਦ ‘ਚ ਸੁਧਾਰ : ਅਧਿਐਨ

0
159

2017_2image_05_13_074390000sleep_620x330_81486128702-llਵਾਸ਼ਿੰਗਟਨ— ਅਮਰੀਕਾ ਵਿਚ ਕੀਤੇ ਗਏ ਅਧਿਐਨ ਵਿਚ ਪਤਾ ਲੱਗਾ ਹੈ ਕਿ ਚੁਕੰਦਰ, ਕੱਚਾ ਲਸਣ ਅਤੇ ਪਿਆਜ਼ ਵਰਗੇ ਖੁਰਾਕ ਪਦਾਰਥਾਂ ਵਿਚ ਕੁਦਰਤੀ ਰੂਪ ਨਾਲ ਪਾਏ ਜਾਣ ਵਾਲੇ ਪ੍ਰੀਬਾਇਓਟਿਕਸ ਨੀਂਦ ਵਿਚ ਸੁਧਾਰ ਕਰ ਸਕਦੇ ਹਨ ਅਤੇ ਤਨਾਅ ਕਾਰਨ ਸਰੀਰ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ। ਇਹ ਇਸ ਤਰ੍ਹਾਂ ਦਾ ਪਹਿਲਾ ਅਧਿਐਨ ਹੈ।

ਅਮਰੀਕਾ ਵਿਚ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਵਿਚ ਪੀ. ਐੱਚ. ਡੀ. ਖੋਜਕਾਰ ਰਾਬਰਟ ਥਾਮਪਸਨ ਨੇ ਕਿਹਾ ਕਿ ਅਧਿਐਨ ਵਿਚ ਅਸੀਂ ਪਾਇਆ ਕਿ ਪ੍ਰੀਬਾਇਓਟਿਕਸ ਨੀਂਦ ਵਿਚ ਸੁਧਾਰ ਕਰ ਸਕਦੇ ਹਨ ਅਤੇ ਤਨਾਅ ਨੂੰ ਵੀ ਘੱਟ ਕਰ ਸਕਦੇ ਹਨ। ਪ੍ਰੀਬਾਇਓਟਿਕਸ ਚੁਕੰਦਰ, ਕੱਚਾ ਲਸਣ ਅਤੇ ਪਿਆਜ਼ ਵਰਗੇ ਖੁਰਾਕ ਪਦਾਰਥਾਂ ਵਿਚ ਕੁਦਰਤੀ ਰੂਪ ਨਾਲ ਪਾਏ ਜਾਣ ਵਾਲੇ ਪਦਾਰਥ ਫਾਈਬਰ ਹਨ। ਪ੍ਰੋਬਾਇਓਟਿਕਸ ਪੇਟ ਦੀ ਸਮੱਸਿਆ ਵਿਚ ਵੀ ਸੁਧਾਰ ਕਰ ਸਕਦੇ ਹਨ ਪਰ ਮੇਟਾਬੋਲਿਕ ਬਾਈਪ੍ਰੋਡਕਟਸ ਲਈ ਜ਼ਿੰਮੇਵਾਰ ਹੁੰਦੇ ਹਨ। ਖੋਜਕਾਰਾਂ ਨੇ ਚੂਹਿਆਂ ‘ਤੇ ਇਹ ਅਧਿਐਨ ਕੀਤਾ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।