ਚਮਤਕਾਰ : ਟਰੇਨ ਦੀ ਟਾਇਲਟ ‘ਚ ਹੋਇਆ ਬੱਚੇ ਦਾ ਜਨਮ, ਤਿਲਕ ਕੇ ਡਿੱਗਿਆ ਟਰੈਕ ‘ਤੇ, ਜਾਣੋ ਅੱਗੇ ਕੀ ਹੋਇਆ

0
75

defaultਉਨਾਵ— ਉਨਾਵ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਟਰੇਨ ਦੇ ਟਾਇਲਟ ‘ਚ ਇਕ ਮਹਿਲਾ ਦੀ ਡਿਲੀਵਰੀ ਹੋ ਗਈ ਅਤੇ ਬਾਥਰੂਮ ਦੇ ਰਸਤੇ ਟਰੈਕ ‘ਤੇ ਡਿੱਗ ਗਿਆ। ਫਿਰ ਨਵਜੰਮੇ ਬੱਚੇ ਦੇ ਉਪਰੋਂ ਟਰੇਨ ਗੁਜ਼ਰਦੀ ਚਲੀ ਗਈ। ਇਸ ਦੇ ਬਾਵਜੂਦ ਵੀ ਮਾਸੂਮ ਦੀ ਜਾਨ ਬੱਚ ਗਈ ਅਤੇ ਉਸ ਦੇ ਸਰੀਰ ‘ਤੇ ਸਿਰਫ ਮਾਮੂਲੀ ਸੱਟਾਂ ਆਈਆਂ ਹਨ।
ਜਾਣਕਾਰੀ ਮੁਤਾਬਕ ਘਟਨਾ ਉਨਾਵ ਦੇ ਗੰਗਾਘਾਟ ਰੇਲਵੇ ਸਟੇਸ਼ਨ ਦੇ ਕੋਲ ਦੀ ਹੈ। ਦੱਸਿਆ ਜਾਂਦਾ ਹੈ ਕਿ ਪ੍ਰਤਾਪਗੜ੍ਹ ਇੰਟਰਸਿਟੀ ਐਕਸਪ੍ਰੈੱਸ ‘ਚ ਇਕ ਮਹਿਲਾ ਦੀ ਟਰੇਨ ਦੇ ਟਾਇਲਟ ‘ਚ ਡਿਲੀਵਰੀ ਹੋ ਗਈ। ਇਸ ਦੌਰਾਨ ਟਾਇਲਟ ਦੇ ਰਸਤਿਓਂ ਨਵਜੰਮਾ ਬੱਚਾ ਟਰੈਕ ‘ਤੇ ਡਿੱਗ ਗਿਆ ਅਤ ਉਸ ਉਪਰੋਂ ਪੂਰੀ ਟਰੇਨ ਤੇਜ਼ ਰਫਤਾਰ ‘ਚ ਨਿਕਲ ਗਈ। ਜਦੋਂ ਟਰੈਕ ‘ਤੇ ਡਿੱਗੇ ਬੱਚੇ ਦੀ ਰੋਣ ਦੀ ਆਵਾਜ਼ ਆਈ ਤਾਂ ਕੋਲੋਂ ਲੰਘ ਰਹੀ ਇਕ ਮਹਿਲਾ ਉਸ ਕੋਲ ਗਈ ਅਤੇ ਦੇਖਿਆ ਕਿ ਬੱਚੇ ਨੂੰ ਸੱਟਾਂ ਲੱਗੀਆਂ ਸਨ। ਉਸ ਦੀ ਪਿੱਠ ਅਤੇ ਸਿਰ ਪੂਰੀ ਤਰ੍ਹਾਂ ਸੁੱਜਿਆ ਹੋਇਆ ਸੀ। ਇਹ ਦੇਖਦੇ ਹੀ ਮਹਿਲਾ ਨੇ ਬੱਚੇ ਨੂੰ ਗੋਦ ‘ਚ ਚੁੱਕਿਆ ਅਤੇ ਨੇੜੇ ਦੇ ਹਸਪਤਾਲ ‘ਚ ਲੈ ਗਈ ਫਿਰ ਇਲਾਜ ਕਰਾ ਕੇ ਆਪਣੇ ਘਰ ਲੈ ਕੇ ਆਈ, ਜਦਕਿ ਅਜੇ ਤੱਕ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਬੱਚਾ ਕਿਸ ਦਾ ਹੈ।
ਜ਼ਿਕਰਯੋਗ ਹੈ ਕਿ ਨਵਜੰਮੇ ਬੱਚੇ ਨੂੰ ਸਾਂਭਣ ਵਾਲੀ ਮਹਿਲਾ ਨੇ ਦੱਸਿਆ ਕਿ ਬੱਚਾ ਉਸ ਨੂੰ ਰੇਲਵੇ ਪਟੜੀਆਂ ਵਿਚਕਾਰ ਪਿਆ ਮਿਲਿਆ। ਉਸ ਦੇ ਸਰੀਰ ‘ਚ ਨਾੜੂ ਵੀ ਲੱਗਿਆ ਸੀ। ਅਜਿਹੇ ‘ਚ ਉਹ ਉਸ ਨੂੰ ਨਾੜੀ ਸਮੇਤ ਡਾਕਟਰ ਦੇ ਕੋਲ ਲੈ ਗਈ। ਡਾਕਟਰ ਨੇ ਕਿਹਾ—ਅਜੇ ਬੱਚੇ ਦਾ ਨਾੜੂ ਲੱਗਾ ਹੈ ਅਜਿਹੇ ‘ਚ ਅਸੀਂ ਟੀਕਾ ਨਹੀਂ ਲਾ ਸਕਦੇ। ਫਿਰ ਅਸੀਂ ਉਸ ਦਾ ਨਾੜੂ ਕਟਵਾਇਆ ਅਤੇ ਨਹਾ ਕੇ ਡਾਕਟਰ ਕੋਲ ਲੈ ਗਏ ਅਤੇ ਟਿਟਨੈਸ ਦਾ ਟੀਕਾ ਲਵਾਇਆ ਅਤੇ ਇਲਾਜ ਕਰਾ ਕੇ ਘਰ ਲੈ ਕੇ ਆਏ।

ਨੇ ਆਪਣੀ ਗੱਲ ਸ਼ੇਅਰ ਕੀਤੀ ।