ਘਰੋਂ ਚਰੀ ਕਰਨ ਦੇ ਬਾਅਦ ਚੋਰਾਂ ਨੇ ਕਿਹਾ ‘ਫਿਰ ਆਵਾਂਗੇ, ਬਾਏ ਬਾਏ’

0
133

2015_3image_07_22_47963800029trn33-llਪੱਟੀ, (ਸੌਰਭ, ਸੋਢੀ)- ਪੱਟੀ ਸ਼ਹਿਰ ਦੇ ਵਾਰਡ ਨੰ. 4 ਦੀ ਗਲੀ ਨੰ. 4 ‘ਚ ਬੀਤੀ ਰਾਤ ਕੁਝ ਚੋਰਾਂ ਵਲੋਂ ਬੇਖੌਫ ਹੋ ਕੇ ਇਕ ਘਰ ‘ਚੋਂ ਚੰਗੀ ਤਰ੍ਹਾਂ ਤਲਾਸ਼ੀ ਲੈਣ ਉਪਰੰਤ ਚੋਰੀ ਕਰਨ ਅਤੇ ਚੋਰਾਂ ਵਲੋਂ ਜਾਂਦੇ ਜਾਂਦੇ ਕਾਗਜ਼ ‘ਤੇ ‘ਫਿਰ ਆਵਾਂਗੇ, ਬਾਏ ਬਾਏ’ ਦਾ ਸੁਨੇਹਾ ਛੱਡਣ ਤੋਂ ਮਿਲਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਮੁੱਖ ਸਿੰਘ ਸੋਨੂੰ ਪੁੱਤਰ ਗੁਰਦੀਪ ਸਿੰਘ ਵਾਰਡ ਨੰ. 4 ਜੋ ਕਿ ਸੋਨੂੰ ਜਿਉਲਰ ਰੇਲਵੇ ਰੋਡ ਉਪਰ ਸੁਨਿਆਰ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:30 ਵਜੇ ਆਪਣੇ ਪਰਿਵਾਰ ਸਣੇ ਕਿਸੇ ਰਿਸ਼ਤੇਦਾਰ ਘਰ ਜਗਰਾਤੇ ‘ਚ ਗਏ ਸੀ ਅਤੇ ਜਦੋਂ ਸਵੇਰੇ ਤੜਕੇ ਕਰੀਬ 3:45 ਵਜੇ ਆਪਣੇ ਘਰ ਆਏ ਤਾਂ ਦੇਖਿਆ ਕਿ ਬਾਹਰਲੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਸਾਡੇ ਘਰ ਦੇ ਚਾਰੇ ਕਮਰਿਆਂ ਦੀ ਚੰਗੀ ਤਰ੍ਹਾਂ ਬੇਖੌਫ ਹੋ ਕੇ ਚੋਰਾਂ ਵਲੋਂ ਤਲਾਸ਼ੀ ਲਈ ਗਈ ਉਪਰੰਤ ਉਪਰ ਵਾਲੇ ਕਮਰਿਆਂ ਦੀਆਂ ਅਲਮਾਰੀਆਂ ਤੋੜੀਆਂ ਜਿਨ੍ਹਾਂ ‘ਚੋਂ 3-4 ਤੋਲੇ ਸੋਨਾ, ਕਰੀਬ 20 ਹਜ਼ਾਰ ਰੁਪਏ ਨਕਦੀ ਪੈਸੇ ਤੋਂ ਇਲਾਵਾ ਤਿੰਨ ਮੋਬਾਈਲ ਲੈ ਕੇ ਰਫੂ ਚੱਕਰ ਹੋ ਗਏ। ਸੋਨੂੰ ਨੇ ਦੱਸਿਆ ਕਿ ਚੋਰ ਚੋਰੀ ਕਰਨ ਉਪਰੰਤ ਘਰ ਵਿਚ ਇਕ ਕਾਗਜ਼ ਦਾ ਟੁਕੜਾ ਵੀ ਛੱਡ ਗਏ ਜਿਸ ‘ਤੇ ਲਿਖਿਆ ਸੀ ‘ਫਿਰ ਆਵਾਂਗੇ ਬਾਏ ਬਾਏ’। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਇਸ ਮੌਕੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਗਲੀ ਵਿਚ ਖੜ੍ਹੀ ਕਾਰ ਦਾ ਲਾਕ ਵੀ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਮੌਕੇ ਗੁਰਮੁੱਖ ਸਿੰਘ, ਬਲਵਿੰਦਰ ਕੌਰ, ਰਾਜਬਿੰਦਰ ਕੌਰ ਅਤੇ ਮੁਹੱਲਾ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੱਟੀ ਸ਼ਹਿਰ ‘ਚ ਹੁੰਦੀਆਂ ਅਜਿਹੀਆਂ ਚੋਰੀਆਂ ਨੂੰ ਰੋਕਿਆ ਜਾਵੇ ਤਾਂ ਜੋ ਲੋਕ ਸੁਖ ਚੈਨ ਦੀ ਜ਼ਿੰਦਗੀ ਜੀਅ ਸਕਣ। ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਨੇ ਆਪਣੀ ਗੱਲ ਸ਼ੇਅਰ ਕੀਤੀ ।