ਖੂਬਸੂਰਤੀ ਵਧਾਉਣ ਐਨਕਾਂ

0
84

2015_6image_16_44_4632810442015_6image_16_18_428704897women-glasses-ll-llਚਿਹਰੇ ‘ਤੇ ਐਨਕਾਂ ਹੋਣ ਦਾ ਇਹ ਮਤਲਬ ਨਹੀਂ ਕਿ ਮੇਕਅੱਪ ਨਾ ਕੀਤਾ ਜਾਏ ਜਾਂ ਫਿਰ ਇਹ ਧਾਰਨਾ ਬਣਾ ਲਈ ਜਾਏ ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਮੇਕਅੱਪ ਕਿਉਂ ਨਾ ਕਰ ਲਓ, ਖੂਬਸੂਰਤ ਨਜ਼ਰ ਨਹੀਂ ਆ ਸਕਦੇ। ਜੇਕਰ ਢੰਗ ਨਾਲ ਮੇਕਅੱਪ ਕੀਤਾ ਜਾਏ ਤਾਂ ਐਨਕਾਂ ਪਹਿਨਣ ਦੇ ਬਾਵਜੂਦ ਤੁਸੀਂ ਇੰਨੇ ਖੂਬਸੂਰਤ ਲੱਗ ਸਕਦੇ ਹੋ ਕਿ ਦੇਖਣ ਵਾਲਿਆਂ ਦੇ ਮੂੰਹੋਂ ਵਾਹ ਨਿਕਲ ਜਾਏਗੀ।

ਬਿਨਾਂ ਫ੍ਰੇਮ ਦੀ ਐਨਕ ਲਗਾਓ
ਜੇਕਰ ਤੁਸੀਂ ਵੀ ਇੰਝ ਸੋਚਦੇ ਹੋ ਕਿ ਐਨਕ ਨਾਲ ਅੱਖਾਂ ਦਾ ਮੇਕਅੱਪ ਨਜ਼ਰ ਨਹੀਂ ਆਉਂਦਾ ਤਾਂ ਤੁਸੀਂ ਬਿਨਾਂ ਫ੍ਰੇਮ ਭਾਵ ਸਿਰਫ ਗਲਾਸ (ਸ਼ੀਸ਼ੇ) ਵਾਲੀ ਐਨਕ ਲਗਾਓ। ਇਸ ਨਾਲ ਅੱਖਾਂ ਦਾ ਮੇਕਅੱਪ ਕਰਨ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਗੂੜ੍ਹੇ ਆਈਲਾਈਨਰ ਨਾਲ ਹਲਕੇ ਰੰਗ ਜਿਵੇਂ ਪੀਚ ਅਤੇ ਲਾਈਟ ਪਿੰਕ ਆਈ ਸ਼ੈਡੋ ਲਗਾਓ। ਇਸ ਨਾਲ ਤੁਹਾਡੀਆਂ  ਅੱਖਾਂ ਖੂਬਸੂਰਤ ਦਿਸਣਗੀਆਂ।
ਜੇਕਰ ਤੁਹਾਡੀ ਐਨਕ ਮੋਟੇ ਫ੍ਰੇਮ ਵਾਲੀ ਹੈ ਤਾਂ ਸਿਰਫ ਆਈਲਾਈਨਰ ਹੀ ਲਗਾਓ ਪਰ ਪਲਕਾਂ ‘ਤੇ ਕੁਝ ਨਾ ਲਗਾਓ। ਕੁਝ ਕੁੜੀਆਂ ਖਾਸ ਮੌਕਿਆਂ ‘ਤੇ ਨਕਲੀ ਪਲਕਾਂ ਲਗਾਉਣਾ ਪਸੰਦ ਕਰਦੀਆਂ ਹਨ ਪਰ ਤੁਸੀਂ ਨਕਲੀ ਪਲਕਾਂ ਨੂੰ ਨਜ਼ਰਅੰਦਾਜ਼ ਹੀ ਕਰੋ। ਪਾਰਟੀ ਲਈ ਤਿਆਰ ਹੋਣ ਵੇਲੇ ਤੁਸੀਂ ਉੱਪਰਲੀਆਂ ਪਲਕਾਂ ‘ਤੇ ਹਲਕਾ ਅਤੇ ਹੇਠਲੀਆਂ ਪਲਕਾਂ ‘ਤੇ ਥੋੜ੍ਹਾ ਜ਼ਿਆਦਾ ਮਸਕਾਰਾ ਲਗਾ ਸਕਦੇ ਹੋ। ਇਸ ਤੋਂ ਇਲਾਵਾ ਨਿਊਡ ਸ਼ੇਡ ਦੀ ਲਿਪਸਟਿਕ ਤੁਹਾਨੂੰ ਸੰਪੂਰਨ ਲੁਕ ਪ੍ਰਦਾਨ ਕਰੇਗੀ।
ਰੰਗਾਂ ਦਾ ਰੱਖੋ ਧਿਆਨ
ਕਾਲੇ ਜਾਂ ਭੂਰੇ ਰੰਗ ਦੇ ਫ੍ਰੇਮ ‘ਤੇ ਗੂੜ੍ਹੇ ਰੰਗ ਦਾ ਆਈ ਸ਼ੈਡੋ ਫੱਬਦਾ ਹੈ। ਜਦੋਂ ਅੱਖਾਂ ‘ਤੇ ਗੂੜ੍ਹਾ ਮੇਕਅੱਪ ਕੀਤਾ ਹੋਵੇ ਤਾਂ ਲਿਪਸਟਿਕ ਨਿਊਡ ਸ਼ੇਡ ਜਾਂ ਹਲਕੇ ਗੁਲਾਬੀ ਰੰਗ ਦੀ ਲਗਾਓ। ਬ੍ਰਾਈਟ ਕਲਰ ਅਤੇ ਹੈਵੀ ਵਰਕ ਵਾਲੇ ਲਿਬਾਸ ਨਾਲ ਮੇਕਅੱਪ ਅਤੇ ਅੱਖਾਂ ਦਾ ਮੇਕਅੱਪ ਹਲਕਾ ਹੀ ਰੱਖੋ। ਹਲਕਾ ਗੁਲਾਬੀ, ਹਲਕਾ ਸੁਨਹਿਰੀ ਅਤੇ ਕ੍ਰੀਮ ਰੰਗ ਦਾ ਆਈ ਸ਼ੈਡੋ ਵਰਤਣਾ ਉਸ ਸਮੇਂ ਸਹੀ ਰਹੇਗਾ।
ਚਿਹਰੇ ਦੀ ਚਮਕ
ਅੱਖਾਂ ਅਤੇ ਬੁੱਲ੍ਹਾਂ ਦੀ ਖੂਬਸੂਰਤੀ ਨਾਲ ਸਕਿਨ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਫਾਊਂਡੇਸ਼ਨ ਅਤੇ ਬਲੱਸ਼ ਦੀ ਵਰਤੋਂ ਨਾਲ ਤੁਸੀਂ ਆਪਣੇ ਚਿਹਰੇ ‘ਤੇ ਚਮਕ ਲਿਆ ਸਕਦੇ ਹੋ, ਜਿਸ ਨਾਲ ਤੁਹਾਡੀ ਖੂਬਸੂਰਤੀ ਨਿਖਰ ਕੇ ਸਾਹਮਣੇ ਆਏਗੀ।
                                —ਹੇਮਾ ਸ਼ਰਮਾ, ਚੰਡੀਗੜ੍ਹ

ਨੇ ਆਪਣੀ ਗੱਲ ਸ਼ੇਅਰ ਕੀਤੀ ।