ਖੁਸ਼ਖਬਰੀ: ਦਿੱਲੀ ਏਅਰਪੋਰਟ ਤੋਂ ਦੇਸ਼-ਵਿਦੇਸ਼ ਦੀ ਹਵਾਈ ਯਾਤਰਾ ਹੋਈ ਸਸਤੀ

default (2)ਨਵੀਂ ਦਿੱਲੀ— ਦਿੱਲੀ ਦੇ ਹਵਾਈ ਅੱਡੇ ਤੋਂ ਯਾਤਰਾ ਕਰਨੀ ਪਹਿਲਾਂ ਦੀ ਤੁਲਨਾ ‘ਚ ਸਸਤੀ ਹੋ ਗਈ ਹੈ। ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਨੇ ਇਕ ਮਈ ਯਾਨੀ ਕਿ ਅੱਜ ਤੋਂ ਕਿਸੇ ਵੀ ਫਲਾਇਰ ਤੋਂ ਡਿਵੈੱਲਮੈਂਟ ਫੀਸ ਵਸੂਲਣ ‘ਤੇ ਰੋਕ ਲਗਾ ਦਿੱਤੀ ਹੈ। ਇਹ ਫੀਸ ਏਅਰਲਾਇੰਸ ਕੰਪਨੀਆਂ ਵਸੂਲ ਕਰਦੀਆਂ ਸਨ। ਜਿਨ੍ਹਾਂ ਯਾਤਰੀਆਂ ਨੇ 30 ਅਪ੍ਰੈਲ ਤੋਂ ਬਾਅਦ ਦੀ ਟਿਕਟ ਬੁੱਕ ਕਰਵਾ ਰੱਖੀ ਹੈ, ਉਨ੍ਹਾਂ ਨੂੰ ਏਅਰਲਾਇੰਸ ਪੈਸੇ ਵਾਪਸ ਕਰੇਗੀ।

ਏਅਰਪੋਰਟ ਰੈਗੂਲੇਟਰ ਅਥਾਰਿਟੀ ਆਫ ਇੰਡੀਆ ਨੇ ਫਰਵਰੀ ‘ਚ ਦਿੱਲੀ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਸੰਸਥਾ ਡਾਇਲ ਨੂੰ ਨਿਰਦੇਸ਼ ਦਿੱਤੇ ਸਨ ਕਿ ਯਾਤਰੀਆਂ ਤੋਂ 1 ਮਈ ਤੋਂ ਡਿਵੈੱਲਮੈਂਟ ਫੀਸ ਨਾ ਲਈ ਜਾਵੇ। ਮੌਜੂਦਾ ਸਮੇਂ ‘ਚ ਘਰੇਲੂ ਯਾਤਰਾ ਕਰਨ ਵਾਲੇ ਹਰ ਉਡਾਣ ਲਈ 100 ਰੁਪਏ ਅਤੇ ਕੌਮਾਂਤਰੀ ਉਡਾਣ ਲਈ 600 ਰੁਪਏ ਡਿਵੈੱਲਮੈਂਟ ਫੀਸ ਦੇ ਤੌਰ ‘ਤੇ ਦੇਣੇ ਹੁੰਦੇ ਹਨ। ਇਕ ਮਈ ਤੋਂ ਯਾਤਰਾ ਕਰਨ ‘ਤੇ ਯਾਤਰੀ ਨੂੰ ਇਹ ਟੈਕਸ ਨਹੀਂ ਦੇਣਾ ਹੋਵੇਗਾ। ਜੋ ਯਾਤਰੀ ਪਹਿਲਾਂ ਟਿਕਟ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਪੈਸੇ ਵਾਪਸ ਮਿਲਣਗੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।