ਖਾਲਿਸਤਾਨੀਆਂ ਤੋਂ ਕੁਝ ਨਾ ਬਣਿਆ ਤਾਂ ISI ਨੇ ਹੱਥ ‘ਚ ਲਿਆ ਪੰਜਾਬ

0
75

2016_1image_09_06_156859757×-ll

ਚੰਡੀਗੜ੍ਹ, (ਰਮਨਜੀਤ) : ਲੰਬੇ ਸਮੇਂ ਤੱਕ ਪੰਜਾਬ ਨੂੰ ਅੱਤਵਾਦ ਦੀ ਅੱਗ ‘ਚ ਸੁਲਗਾਉਣ ਮਗਰੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਤੇ ਉਸਦੇ ਸਾਥੀਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਪੰਜਾਬ ‘ਚ ਮੁੜ ‘ਐਕਟੀਵਿਟੀ’ ਚਾਲੂ ਨਹੀਂ ਹੋ ਸਕੀ। ਖਾਲਿਸਤਾਨੀ ਅੱਤਵਾਦੀਆਂ ਦੀ ਲਗਾਤਾਰ ਫੜੋ ਫੜਾਈ ਤੋਂ ਪ੍ਰੇਸ਼ਾਨ ਆਈ. ਐੱਸ. ਆਈ. ਨੇ ਹੁਣ ਪੰਜਾਬ ਨੂੰ ਸਿੱਧੇ ਆਪਣੇ ਹੱਥ ‘ਚ ਕਰਨ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। 6 ਮਹੀਨੇ ਅੰਦਰ ਪੰਜਾਬ ‘ਚ ਦੂਜਾ ਵੱਡਾ ਹਮਲਾ ਇਸੇ ਵੱਲ ਸੰਕੇਤ ਕਰ ਰਿਹਾ ਹੈ ਅਤੇ ਇਸ ਨਾਲ ਖੁਫੀਆ ਏਜੰਸੀਆਂ ਦੇ ਫੋਕਸ ਦਾ ਘੇਰਾ ਵੀ ਵਧ ਰਿਹਾ ਹੈ।
ਖਾਲਿਸਤਾਨ ਸਮਰਥਕ ਅੱਤਵਾਦੀਆਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਪੰਜਾਬ ਪੁਲਸ ਦੀ ਕਈ ਸਾਲਾਂ ਤੋਂ ਬਣੀ ਹੋਈ ਲਗਾਤਾਰ ਪਕੜ ਦਾ ਹੀ ਨਤੀਜਾ ਸੀ ਕਿ ਬੀਤੇ ਦੋ-ਤਿੰਨ ਸਾਲਾਂ ਦੌਰਾਨ ਹੀ ਇਕ ਦੇ ਬਾਅਦ ਇਕ ਕਈ ਅੱਤਵਾਦੀ ਪੰਜਾਬ ਪੁਲਸ ਅੜਿੱਕੇ ਆਏ ਜਿਨ੍ਹਾਂ ‘ਚ ਜਗਤਾਰ ਸਿੰਘ ਤਾਰਾ ਤੋਂ ਲੈ ਕੇ ਮਿੰਟੂ, ਗੋਲਡੀ ਵਰਗੇ ਵੱਡੇ ਨਾਂ ਵੀ ਸ਼ਾਮਲ ਹਨ।
ਅੱਤਵਾਦੀਆਂ ਤੋਂ ਹੋਈ ਪੁੱਛਗਿਛ ਵਿਚ ਵੀ ਇਹੋ ਖੁਲਾਸੇ ਹੋਏ ਸਨ ਕਿ ਵਰ੍ਹਿਆਂ ਤੋਂ ਪਾਕਿਸਤਾਨ ‘ਚ ਸ਼ਰਨ ਲਈ ਬੈਠੇ ਅੱਤਵਾਦੀਆਂ ਨੂੰ ‘ਖਾਲੀ ਬੈਠੇ’ ਖਵਾਉਣ ਤੋਂ ਤੰਗ ਆਈ ਆਈ. ਐੱਸ. ਆਈ. ਵਲੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਪੰਜਾਬ ‘ਚ ਮੁੜ ਤੋਂ ਖਾਲਿਸਤਾਨ ਦੇ ਮੁੱਦੇ ‘ਤੇ ‘ਐਕਟੀਵਿਟੀ’ ਸ਼ੁਰੂ ਹੋਵੇ ਪਰ ਜਦੋਂ ਵੀ ਅੱਤਵਾਦੀਆਂ ਵਲੋਂ ਅਜਿਹਾ ਕਰਨ ਦੇ ਯਤਨ ਕੀਤੇ ਗਏ, ਪੰਜਾਬ ਪੁਲਸ ਤੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਉਨ੍ਹਾਂ ਨੂੰ ਸਮਾਂ ਰਹਿੰਦੇ ਹੀ ਕੁਚਲ ਦਿੱਤਾ ਗਿਆ।
ਖੁਫੀਆ ਏਜੰਸੀਆਂ ਹੁਣ ਇਸ ਐਂਗਲ ‘ਤੇ ਵੀ ਕੜੀਆਂ ਨੂੰ ਜੋੜਨ ਦਾ ਯਤਨ ਕਰ ਰਹੀਆਂ ਹਨ ਕਿ ਕਿਤੇ ਆਪਣੇ ਮਨਸੂਬਿਆਂ ਦੇ ਲਗਾਤਾਰ ਫੇਲ੍ਹ ਹੋਣ ਤੋਂ ਪ੍ਰੇਸ਼ਾਨ ਆਈ. ਐੱਸ. ਆਈ. ਨੇ ਪੰਜਾਬ ‘ਚ ‘ਗਤੀਵਿਧੀਆਂ’ ਵਧਾਉਣ ਲਈ ਸਿੱਧਾ ਪਾਕਿਸਤਾਨ ਤੋਂ ਹੀ ਤਾਂ ਕੰਮਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿਚ ਦੀਨਾਨਗਰ ਅਤੇ ਹੁਣ ਪਠਾਨਕੋਟ ਦੇ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲਿਆਂ ‘ਚ ਇਨ੍ਹਾਂ ਕੜੀਆਂ ਨੂੰ ਖੰਗਾਲਿਆ ਜਾ ਰਿਹਾ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਦੋਵੇਂ ਹੀ ਹਮਲਿਆਂ ਦੌਰਾਨ ਅੱਤਵਾਦੀਆਂ ਨੇ ਟਾਰਗੇਟ ਪੰਜਾਬ ‘ਚ ਹੀ ਚੁਣੇ ਹਨ।
ਖੁਫੀਆ ਏਜੰਸੀਆਂ ਹੁਣ ਇਸ ਗੱਲ ਦੀ ਵੀ ਜਾਂਚ ਕਰਨਗੀਆਂ ਕਿ ਕਿਤੇ ਦੀਨਾਨਗਰ ‘ਤੇ ਹੋਏ ਹਮਲੇ ‘ਚ ਸ਼ਾਮਲ ਅੱਤਵਾਦੀਆਂ ਨੇ ਆਪਣਾ ਟਾਰਗੇਟ ‘ਮਿਸ’ ਤਾਂ ਨਹੀਂ ਕਰ ਦਿੱਤਾ ਸੀ, ਜਿਸਨੂੰ ਇਸ ਵਾਰ ‘ਹਿਟ’ ਕੀਤਾ ਗਿਆ ਹੈ।
ਉਥੇ ਹੀ, ਦੂਜੇ ਪਾਸੇ ਪੰਜਾਬ ਪੁਲਸ ਦੀ ਭੂਮਿਕਾ ਨੂੰ ਲੈ ਕੇ ਹੁਣ ਆਮ ਲੋਕਾਂ ਵਲੋਂ ਵੀ ਸੁਆਲ ਖੜ੍ਹੇ ਕੀਤੇ ਜਾਣੇ ਸ਼ੁਰੂ ਹੋ ਗਏ ਹਨ। ਸੋਸ਼ਲ ਮੀਡੀਆ ‘ਚ ਲੋਕ ਇਸ ਗੱਲ ਨੂੰ ਲੈ ਕੇ ਪੰਜਾਬ ਪੁਲਸ, ਖਾਸ ਕਰਕੇ ਐੱਸ.ਪੀ. ਸਲਵਿੰਦਰ ਸਿੰਘ ਦੀ ਨਿੰਦਾ ਕਰ ਰਹੇ ਹਨ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਨੂੰ ਅਗਵਾ ਕਰਨ ਵਾਲੇ ‘ਅੱਤਵਾਦੀ’ ਹਨ ਤਾਂ ਉਹ ਉਨ੍ਹਾਂ ਨਾਲ ਭਿੜਨ ਦੀ ਥਾਂ ਜਾਨ ਬਚਾ ਕੇ ਕਿਉਂ ਭੱਜ ਨਿਕਲੇ। ਸੁਆਲ ਇਸ ਗੱਲ ‘ਤੇ ਵੀ ਉਠ ਰਿਹਾ ਹੈ ਕਿ ਦੇਸ਼ ਦੇ ਲਈ ਜਾਨ ਦਾ ਜਜ਼ਬਾ ਕੀ ਸਿਰਫ ਸੈਨਾ ਦੇ ਜਵਾਨਾਂ ‘ਚ ਹੀ ਹੈ?
ਉਧਰ, ਅਜਿਹੇ ਹੀ ਸੁਆਲਾਂ ਦੇ ਘੇਰੇ ‘ਚ ਘਿਰੇ ਪੰਜਾਬ ਪੁਲਸ ਦੇ ਉਚ ਅਧਿਕਾਰੀ ਹੁਣ ਪਠਾਨਕੋਟ ਹਮਲੇ ਨੂੰ ਲੈ ਕੇ ਚੁੱਪੀ ਸਾਧੀ ਬੈਠੇ ਹਨ ਪਰ ਇੰਨਾ ਤੈਅ ਮੰਨਿਆ ਜਾ ਰਿਹਾ ਹੈ ਕਿ ਏਅਰਬੇਸ ‘ਤੇ ਅੱਤਵਾਦੀਆਂ ਦਾ ਸਫਾਇਆ ਹੋਣ ਮਗਰੋਂ ਕਈਆਂ ‘ਤੇ ਗਾਜ਼ ਜ਼ਰੂਰ ਡਿੱਗੇਗੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।