ਕੱਲ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ ‘ਫ਼ਰਾਰ’

0
63
2015_8image_19_38_494970000faraar-llਜਲੰਧਰ- ਨੌਜਵਾਨ ਵਰਗ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਫ਼ਰਾਰ’ 28 ਅਗਸਤ ਨੂੰ ਭਾਰਤ ਦੇ ਨਾਲ ਨਾਲ ਕਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ ਸਮੇਤ ਹੋਰ ਬਹੁਤ ਸਾਰੇ ਮੁਲਕਾਂ ਵਿਚ ਇਕੋ ਵੇਲ਼ੇ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਤੇ ਨਾਇਕ ਗਿੱਪੀ ਗਰੇਵਾਲ ਨੇ ਦੋਹਰਾ ਕਿਰਦਾਰ ਨਿਭਾਇਆ ਹੈ। ਇਕ ਕਿਰਦਾਰ ਵਿਚ ਉਹ ਸਿਰੇ ਦਾ ਸਾਊ ਮੁੰਡਾ ਬਣਿਆ ਹੈ ਤੇ ਦੂਜੇ ਕਿਰਦਾਰ ਵਿਚ ਗੈਂਗਸਟਰ। ਫ਼ਿਲਮ ਦਾ ਪ੍ਰਚਾਰ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਜਾਰੀ ਸੀ ਤੇ ਦਰਸ਼ਕਾਂ ਦਾ ਹੁੰਗਾਰਾ ਫ਼ਿਲਮ ਦੀ ਕਾਮਯਾਬੀ ਲਈ ਆਸ ਬੰਨ੍ਹ•ਰਿਹਾ ਹੈ।
ਹੁਣ ਜਦੋਂ ਕੁਝ ਘੰਟਿਆਂ ਬਾਅਦ ਫ਼ਿਲਮ ਵੱਡੇ ਪਰਦੇ ‘ਤੇ ਪੁੱਜ ਜਾਵੇਗੀ ਤਾਂ ਗਿੱਪੀ ਗਰੇਵਾਲ ਸਮੇਤ ਪੂਰੀ ਟੀਮ, ਜਿਨ੍ਹਾਂ ਵਿਚ ਹੀਰੋਇਨ ਕਾਇਨਾਤ ਅਰੋੜਾ, ਖਲਨਾਇਕ ਜੱਗੀ ਸਿੰਘ, ਗਿਰਜਾ ਸ਼ੰਕਰ ਸਮੇਤ ਪ੍ਰੋਡਿਊਸਰ ਸਿੱਪੀ ਗਰੇਵਾਲ ਪੂਰੀ ਤਰ੍ਹਾਂ ਉਤਸ਼ਾਹਿਤ ਹਨ।
ਸਿੱਪੀ ਗਰੇਵਾਲ ਨੇ ਕਿਹਾ ਕਿ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਫ਼ਿਲਮ ਦੀਆਂ ਟਿਕਟਾਂ ਦੀ ਬੁਕਿੰਗ ਇਕ ਦਿਨ ਪਹਿਲਾਂ ਹੀ ਪੂਰੇ ਪੰਜਾਬ ਵਿਚ ਸ਼ੁਰੂ ਹੋ ਗਈ ਤੇ ਹਰ ਥਾਂ ਮਲਟੀਪਲੈਕਸ ਦੀਆਂ ਰਿਪੋਰਟਾਂ ਬਹੁਤ ਖੁਸ਼ੀ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਫ਼ਿਲਮ ਦੇ ਪੋਸਟਰ, ਪ੍ਰੋਮੋ ਅਤੇ ਗਾਣਿਆਂ ਤੋਂ ਇਹ ਐਕਸ਼ਨ ਅਤੇ ਰੋਮਾਂਸ ਨਾਲ ਜੁੜੀ ਜਾਪਦੀ ਹੈ ਪਰ ਅਸਲ ਵਿਚ ਇਹ ਪਰਿਵਾਰਕ ਫ਼ਿਲਮ ਵੀ ਹੈ ਕਿਉਂਕਿ ਇਸ ਵਿਚ ਰਿਸ਼ਤਿਆਂ ਦੀ ਅਹਿਮੀਅਤ ਦੀ ਗੱਲ ਵੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਤੇ ਆਸਟ੍ਰੇਲੀਆ ਵਿਚ ਫ਼ਿਲਮ ਪ੍ਰਤੀ ਦਰਸ਼ਕਾਂ ਵਿਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਿਹੜੀ ਸੋਚ ਲੈ ਕੇ ਉਨ੍ਹਾਂ ਨੇ ਪਾਲੀਵੁੱਡ ਵਿਚ ਇਹ ਤਜਰਬਾ ਲਿਆਂਦਾ ਹੈ, ਉਹ ਜ਼ਰੂਰ ਸਫਲ ਹੋਵੇਗਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।