ਕੱਲ ਤੱਕ ਦੌੜਨ ਵਾਲਾ ਮਾਸੂਮ ਦੇਖਦੇ ਹੀ ਦੇਖਦੇ ਬਣ ਗਿਆ ਅਪਾਹਜ

0
104

2014_1image_16_44_381050665handicaped-llਫਰੀਦਕੋਟ-ਡਾਕਟਰਾਂ ਨੂੰ ਲੋਕ ਭਗਵਾਨ ਦਾ ਰੂਪ ਸਮਝਦੇ ਹਨ ਪਰ ਕਈ ਵਾਰ ਡਾਕਟਰਾਂ ‘ਤੇ ਅੰਨਾ ਵਿਸ਼ਵਾਸ ਕਰਨਾ ਵੀ ਘਾਤਕ ਸਿੱਧ ਹੁੰਦਾ ਹੈ ਅਤੇ ਇਨਸਾਨ ਦੀ ਜ਼ਿੰਦਗੀ ਖਤਰੇ ‘ਚ ਪੈ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਫਰੀਦਕੋਟ ਦਾ ਹੈ, ਜਿੱਥੇ ਇਕ ਡਾਕਟਰ ਕੋਲੋਂ 13 ਸਾਲਾ ਬੱਚੇ ਨੂੰ ਦਵਾਈ ਲੈਣੀ ਇੰਨੀ ਮਹਿੰਗੀ ਪੈ ਗਈ ਕਿ ਉਹ ਦੇਖਦੇ ਹੀ ਦੇਖਦੇ ਅਪਾਹਜ ਬਣ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਮੁਹੱਲਾ ਖੋਖਰਾਂ ‘ਚ ਰਹਿਣ ਵਾਲਾ 13 ਸਾਲਾਂ ਦਾ ਰਾਹੁਲ 7ਵੀਂ ਜਮਾਤ ਦਾ ਵਿਦਿਆਰਥੀ ਹੈ। ਇਕ ਦਿਨ ਅਚਾਨਕ ਉਸ ਦੇ ਪੇਟ ‘ਚ ਦਰਦ ਹੋਣੀ ਸ਼ੁਰੂ ਹੋ ਗਈ। ਜਦੋਂ ਇਸ ਬਾਰੇ ਉਸ ਨੇ ਆਪਣੇ ਮਾਂ-ਪਿਓ ਨੂੰ ਦੱਸਿਆ ਤਾਂ ਉਹ ਰਾਹੁਲ ਨੂੰ ਦਵਾਈ ਦਿਵਾਉਣ ਲਈ ਕੋਟਕਪੂਰਾ ਦੇ ਇਕ ਨਿਜੀ ਹਸਪਤਾਲ ‘ਚ ਲੈ ਗਏ। ਡਾਕਟਰ ਨੇ ਰਾਹਲੁ ਦੇ ਦੋ ਟੀਕੇ ਲਗਾਏ, ਜਿਸ ਦਾ ਅਸਰ ਦੂਜੇ ਦਿਨ ਉਸ ਸਮੇਂ ਦਿਖਾਈ ਦਿੱਤਾ, ਜਦੋਂ ਦੇਖਦੇ ਹੀ ਦੇਖਦੇ ਰਾਹੁਲ ਅਪਾਹਜ ਹੋ ਗਿਆ। ਰਾਹੁਲ ਦੇ ਮਾਤਾ-ਪਿਤਾ ਨੇ ਜਦੋਂ ਇਸ ਬਾਰੇ ਡਾਕਟਰ ਨੂੰ ਦੱਸਿਆ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਇਸ ਘਟਨਾ ਦੇ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਰਾਹੁਲ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੈ। ਉਹ ਚੱਲਣ-ਫਿਰਨ ਦੇ ਬਿਲਕੁਲ ਅਸਮਰੱਥ ਹੈ, ਜਿਸ ਕਾਰਨ ਪਿਸ਼ਾਬ ਵੀ ਬਿਸਤਰੇ ‘ਤੇ ਹੀ ਕਰਦਾ ਹੈ। ਰਾਹੁਲ ਨੂੰ ਇਸ ਹਾਲਾਤ ‘ਚ ਪਹੁੰਚਾਉਣ ਵਾਲਾ ਡਾਕਟਰ ਇਸ ਬਿਮਾਰੀ ਨੂੰ ਜਮਾਂਦਰੂ ਦੱਸ ਕੇ ਆਪਣਾ ਪੱਲਾ ਝਾੜ ਰਿਹਾ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।