ਕ੍ਰਿਕਟਰ ਨੇ ਪਤਨੀ ਨਾਲ ਛੇੜਛਾੜ ਕਰਨ ਵਾਲੇ ਨੂੰ ਮੈਦਾਨ ‘ਚ ਚਾੜ੍ਹਿਆ ਕੁਟਾਪਾ

0
81

2014_6image_13_23_4021771095-llਨਵੀਂ ਦਿੱਲੀ—ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਪਹਿਲਾਂ ਮੈਚ ਬਾਰਿਸ਼ ਦੇ ਕਾਰਨ ਰੁਕ ਗਿਆ ਪਰ ਇਕ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਹੋ ਗਿਆ। ਮੈਚ ਦੌਰਾਨ ਬੰਗਲਾਦੇਸ਼ ਦੇ ਇਕ ਉਦਯੋਗਪਤੀ ਦੇ ਰਈਸਜ਼ਾਦੇ ਬੇਟੇ ਨੇ ਬੰਗਲਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ ਦੀ ਪਤਨੀ ਨਾਲ ਛੇੜਛਾੜ ਕੀਤੀ। ਜਿਸ ‘ਤੇ ਕਾਰਵਾਈ ਕਰਦੇ ਹੋਏ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਸੁਰੱਖਿਆ ਸਟਾਫ ਨੇ ਛੇੜਛਾੜ ਕਰਨ ਵਾਲੇ ਨੂੰ ਖੂਬ ਕੁੱਟਿਆ। ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਵੀ ਦੋਸ਼ੀ ਵਿਅਕਤੀ ਨਾਲ ਕੁੱਟਮਾਰ ਕੀਤੀ।

ਸ਼ਾਕਿਬ ਦੀ ਪਤਨੀ ਉਮੀ ਅਹਿਮਦ ਸ਼ਿਸ਼ਿਰ ਅਮਰੀਕਾ ਦੇ ਮਿਨੋਸੋਟਾ ਵਿਚ ਪੜ੍ਹਾਈ ਕਰਦੀ ਹੈ। ਮੂਲ ਰੂਪ ਨਾਲ ਬੰਗਲਾਦੇਸ਼ੀ ਸ਼ਿਸ਼ਿਰ ਦੇ ਮਾਤਾ-ਪਿਤਾ ਉਸ ਦੇ ਬਚਪਨ ਵਿਚ ਹੀ ਅਮਰੀਕਾ ਜਾ ਕੇ ਵੱਸ ਗਏ ਸਨ। ਪੁਲਸ ਨੇ ਦੱਸਿਆ ਕਿ ਸ਼ਾਕਿਬ ਵੱਲੋਂ ਕੀਤੀ ਗਈ ਸ਼ਿਕਾਇਤ ‘ਤੇ ਹੋਰ ਦੋਸ਼ੀਆਂ ਦੀ ਵੀ ਛਾਣਬੀਣ ਜਾਰੀ ਹੈ।
ਸ਼ਾਕਿਬ ਅਤੇ ਸ਼ਿਸ਼ਿਰ ਦੀ ਸ਼ੁਰੂਆਤੀ ਦੋਸਤੀ ਹੌਲੀ-ਹੌਲੀ ਪਿਆਰ ਵਿਚ ਤਬਦੀਲ ਹੋ ਗਈ ਅਤੇ ਦੋਹਾਂ ਦਾ ਪਿਆਰ ਵਿਆਹ ਵਿਚ। ਦੋਹਾਂ ਨੇ ਸਾਲ 2012 ਵਿਚ ਵਿਆਹ ਕਰ ਲਿਆ। ਬੰਗਲਾਦੇਸ਼ ਦੀ ਇਹ ਆਲਰਾਊਂਡਰ ਕ੍ਰਿਕਟਰ ਸ਼ਾਕਿਬ ਅਲ ਹਸਨ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਵੀ ਖੇਡਦੇ ਹਨ। ਸ਼ਾਕਿਬ ਅਲ ਹਸਨ ਅਤੇ ਉਮੀ ਅਹਿਮਦ ਸ਼ਿਸ਼ਿਰ ਦੀ ਪਹਿਲੀ ਮੁਲਾਕਾਤ ਸਾਲ 2010 ਵਿਚ ਇੰਗਲੈਂਡ ਵਿਚ ਹੋਈ ਸੀ, ਜਦੋਂ ਸ਼ਾਕਿਹ ਕਾਊਂਟੀ ਕ੍ਰਿਕਟ ਵਿਚ ਵਾਰਵਿਕਸ਼ਾਇਰ ਦੇ ਲਈ ਖੇਡਣ ਲਈ ਗਏ ਸਨ। ਸ਼ਾਕਿਬ ਦੀ ਸ਼ਿਕਾਇਤ ‘ਤੇ ਪੁਲਸ ਨੇ ਬੰਗਲਾਦੇਸ਼ ਦੇ ਉਦਯੋਗਪਤੀ ਬਜਲੁਰ ਰਹਿਮਾਨ ਦੇ 23 ਸਾਲ ਦੇ ਬੇਟੇ ਰਾਹੀਦ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਵੀਰਵਾਰ ਨੂੰ ਤੜਕੇ ਗ੍ਰਿਫਤਾਰ ਕੀਤਾ ਗਿਆ।

ਨੇ ਆਪਣੀ ਗੱਲ ਸ਼ੇਅਰ ਕੀਤੀ ।