ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਗੁਰਦੁਆਰੇ ਅਤੇ ਮੰਦਰ ‘ਚ ਜਾ ਕੇ ਕੁਝ ਇਸ ਤਰ੍ਹਾਂ ਮਨਾਈ ਦੀਵਾਲੀ

0
88

2015_11image_12_22_088990000diwali-b

ਟੋਰਾਂਟੋ- ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ‘ਚ ਰਹਿ ਰਹੇ ਭਾਰਤੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਾਨਵਾਂ ਦਿੰਦੇ ਹੋਏ ਇਸ ਨੂੰ ਇਕ ਸੰਸਾਰਕ ਤਿਓਹਾਰ ਦੱਸਿਆ ਹੈ। ਟਰੂਡੋ ਨੇ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ‘ਤੇ ਮੈਂ ਕੈਨੇਡਾ ਦੇ ਹਿੰਦੂ, ਸਿੱਖ, ਜੈਨ ਅਤੇ ਬੁੱਧ ਭਾਈਚਾਰਿਆਂ ਨਾਲ ਹਾਂ। ਟਰੂਡੋ ਓਟਾਵਾ ਸਥਿਤ ਇਕ ਹਿੰਦੂ ਮੰਦਰ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਏ ਭਾਰਤੀ-ਕੈਨੇਡੀਆਈ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨਰ ਵਿਸ਼ਣੂ ਪ੍ਰਕਾਸ਼ ਅਤੇ ਸੰਸਦ ਮੈਂਬਰ ਚੰਦਰ ਕਾਂਤ ਆਰਿਆ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਲੋਕਾਂ ਨੂੰ ਸੰਬੋਧਿਤ ਕੀਤਾ। ਟਰੂਡੋ ਨੇ ਕਿਹਾ ਕਿ ਭਾਰਤੀ ਪਰਿਵਾਰ ਅਤੇ ਦੋਸਤ ਇਸ ਮੌਕੇ ਨੂੰ ਬਦੀ ‘ਤੇ ਨੇਕੀ ਦੀ ਜਿੱਤ ਦੇ ਤੌਰ ‘ਤੇ ਮਨਾਉਂਦੇ ਹਨ। ਕਈ ਲੋਕਾਂ ਲਈ ਰੌਸ਼ਨੀ ਦੇ ਤਿਓਹਾਰ ਦੇ ਰੂਪ ‘ਚ ਮੰਨੀ ਜਾਣ ਵਾਲੀ ਦੀਵਾਲੀ ਉੱਚ ਗਿਆਨ ਅਤੇ ਅਗਿਆਨਤਾ ਨੂੰ ਦੂਰ ਕਰਨ ਦਾ ਵੀ ਤਿਓਹਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਛੁੱਟੀ ਦਾ ਇਹ ਮੌਕਾ ਕੈਨੇਡੀਆਈ ਵਿਭਿੰਨਤਾ ਦੀ ਇਕ ਮਿਸਾਲ ਹੈ। ਇਹ ਸਾਡੇ ਸਾਰੇ ਨਾਗਿਰਕਾਂ ਦੇ ਮਹੱਤਵਪੂਰਨ ਯੋਗਦਾਨਾਂ ‘ਤੇ ਗੌਰ ਕਰਨ ਦਾ ਮੌਕਾ ਦਿੰਦਾ ਹੈ।
ਟਰੂਡੋ ਨੇ ਕਿਹਾ ਕਿ ਦੀਵਾਲੀ ਸਨਮਾਨ ਅਤੇ ਸ਼ਮੂਲੀਅਤ ਦੇ ਸਾਡੇ ਸਾਂਝੇ ਮੁੱਲਾਂ ਨੂੰ ਹੋਰ ਸੁਤੰਤਰਤਾ ਅਤੇ ਬਰਾਬਰਤਾ ਪ੍ਰਤੀ ਸਾਢੀ ਵਚਨਬੱਧਤਾ ਨੂੰ ਸੂਚੀਬੱਧ ਕਰਦੀ ਹੈ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਕੈਨੇਡਾ ਇਕ ਅਜਿਹਾ ਦੇਸ਼ ਹੈ, ਜੋ ਆਪਣੀ ਵਿਭਿੰਨਤਾਵਾਂ ਦੇ ਬਾਵਜੂਦ ਨਹੀਂ ਸਗੋਂ ਉਨ੍ਹਾਂ ਕਾਰਨ ਹੀ ਮਜ਼ਬੂਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਵਲੋਂ ਸੋਫੀ ਅਤੇ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜੋ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ, ਜੋ ਆਪਣੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਇਸ ਮੌਕੇ ਦਾ ਜਸ਼ਨ ਮਨਾਉਂਦੇ ਹਨ। ਇਸ ਤੋਂ ਬਾਅਦ ਟਰੂਡੋ ਓਟਾਵਾ ਸਥਿਤ ਇਕ ਗੁਰਦੁਆਰੇ ‘ਚ ਵੀ ਗਏ। ਉਨ੍ਹਾਂ ਨੇ ਦੇਸ਼ ਦੇ ਸ਼ਾਨਦਾਰ ਅਤੇ ਅਸਾਧਾਰਨ ਯੋਗਦਾਨ ਲਈ ਭਾਰਤੀ-ਕੈਨੇਡੀਆਈ ਭਾਈਚਾਰਿਆਂ, ਖਾਸ ਕਰਕੇ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ 21 ਅਕਤੂਬਰ ਨੂੰ ਕੈਨੇਡੀਆਈ ਪ੍ਰਧਾਨ ਮੰਤਰੀ ਨੂੰ ਚੋਣਾਂ ‘ਚ ਮਿਲੀ ਜਿੱਤ ਲਈ ਵਧਾਈ ਦਿੱਤੀ ਸੀ। ਉਸ ਵੇਲੇ ਉਨ੍ਹਾਂ ਨੇ ਆਪਣਏ ਕੈਨੇਡੀਆਈ ਹਮਅਹੁਦਾ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਸੀ। ਟਰੂਡੋ ਨੇ ਮੋਦੀ ਦੇ ਇਸ ਸੱਦੇ ਨੂੰ ਸਿਰ ਮੱਥੇ ਲੈਂਦਿਆਂ ਉਨ੍ਹਾਂ ਦੀ ਭਾਰਤ ਯਾਤਰਾ ਸਬੰਧੀ ਪ੍ਰੋਗਰਾਮ ਦੀ ਯੋਜਨਾ ਬਣਾ ਰਹੇ ਹਨ।

 

ਨੇ ਆਪਣੀ ਗੱਲ ਸ਼ੇਅਰ ਕੀਤੀ ।