ਕੈਨੇਡਾ ‘ਚ 17 ਸਾਲਾ ਜੁਆਕ ਦੀ ਸੀ ਦਹਿਸ਼ਤ, ਭਾਰਤੀ ਔਰਤਾਂ ਨੂੰ ਬਣਾ ਚੁੱਕਾ ਹੈ ਨਿਸ਼ਾਨਾ

0
70

2015_6image_21_38_351340644police_copy-llਬਰੈਂਪਟਨ- ਪੀਲ ਰੀਜ਼ਨ ਪੁਲਸ ਨੇ ਭਾਰਤੀ ਮੂਲ ਦੀਆਂ ਔਰਤਾਂ ਦੇ ਗਹਿਣੇ ਲੁੱਟਣ ਵਾਲੇ 17 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਆਪਣੇ ਪਤੀ ਤੇ 2 ਸਾਲ ਦੇ ਪੋਤੇ ਨਾਲ ਸੈਰ ਕਰ ਰਹੀ ਬਜ਼ੁਰਗ ਔਰਤ ਨੂੰ ਲੁਟੇਰੇ ਨੇ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦੀ ਸੋਨੇ ਦੀ ਚੈਨੀ ਖੋਹ ਕੇ ਫਰਾਰ ਹੋ ਗਿਆ ਸੀ। ਲੁਟੇਰੇ ਨੇ ਇਸ ਤੋਂ ਬਾਅਦ ਭਾਰਤੀ ਮੂਲ ਦੀ ਇਕ ਹੋਰ ਬਜ਼ੁਰਗ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਸ ਤੋਂ ਦੋ ਘੰਟੇ ਮਗਰੋਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। 

ਪੀਲ ਰੀਜ਼ਨ ਪੁਲਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਦੀਆਂ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੋਣਾ ਹੈ। ਪੁਲਸ ਮੁਤਾਬਕ ਲੁਟੇਰਾ ਬੁੱਧਵਾਰ ਨੂੰ ਇਕ 75 ਸਾਲ ਦੀ ਬਜ਼ੁਰਗ ਔਰਤ ਦੀ ਚੂੜੀ ਲਾਹ ਕੇ ਲੈ ਗਿਆ, ਜਦੋਂ ਕਿ ਇਸ ਇਕ ਹਫਤੇ ਤੋਂ ਪਹਿਲਾਂ ਹੀ ਉਸ ਨੇ ਚੈਨੀ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਹਾਂ ਮਾਮਲਿਆਂ ‘ਚ ਪੀੜਤਾਂ ਨੂੰ ਮਾਮੂਲੀ ਸੱਟਾਂ ਵੱਜੀਆਂ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ‘ਤੇ ਆਉਣ ਦੌਰਾਨ ਆਪਣੇ ਗਹਿਣੇ ਲੁਕਾ ਕੇ ਰੱਖਣ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਵਾਪਰੀ ਘਟਨਾ ਦੌਰਾਨ 65 ਸਾਲ ਦੀ ਬਜ਼ੁਰਗ ਔਰਤ ਸਪਿੰ੍ਰਗਟਾਊ੍ਵ ਟ੍ਰੇਲ ਅਤੇ ਟਾਈਗਰਲਿਲੀ ਪਲੇਸ ਦਰਮਿਆਨ ਆਪਣੇ ਪਤੀ ਅਤੇ ਪੋਤੇ ਨਾਲ ਟਹਿਲ ਰਹੀ ਸੀ ਜਦੋਂ ਇਕ ਵਿਅਕਤੀ ਉਨ੍ਹਾਂ ਕੋਲ ਆਇਆ। ਲੁੱਟ ਦੇ ਇਰਾਦੇ ਨਾਲ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਧੱਕਾ ਮਾਰ ਹੇਠਾਂ ਸੁੱਟਿਆ ਅਤੇ ਚੈਨੀ ਖੋਹ ਕੇ ਫਰਾਰ ਹੋ ਗਿਆ। ਔਰਤ ਦੇ ਪਤੀ ਨੇ ਲੁਟੇਰੇ ਨੂੰ ਫੜਣ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਇਆ।

ਨੇ ਆਪਣੀ ਗੱਲ ਸ਼ੇਅਰ ਕੀਤੀ ।