ਕੈਂਸਰ ਅਤੇ ਐੱਚ. ਆਈ. ਵੀ. ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਖੋਜੀ ਨਵੀਂ ਤਕਨੀਕ

0
46
2016_3image_10_32_127000000hiv700-ll
ਲਾਸ ਏਂਜਲਸ— ਐੱਚ. ਆਈ. ਵੀ. ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਪਤਾ ਲਗਾਉਣ ਲਈ ਇਕ ਨਵੀਂ ਅਤੇ ਬਹੁਤ ਹੀ ਸੰਵੇਦਨਸ਼ੀਲ ਜਾਂਚ ਤਕਨੀਕ ਦਾ ਵਿਕਾਸ ਕੀਤਾ ਗਿਆ ਹੈ, ਜੋ ਮੌਜੂਦਾ ਡਾਇਗਨੋਸਟਿਕ ਉਪਕਰਨਾਂ ਦੇ ਮੁਕਾਬਲੇ 10,000 ਗੁਣਾ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਬੀਮਾਰੀ ਦਾ ਪਤਾ ਲਗਾਉਣ ‘ਚ ਸਮਰੱਥ ਹੈ।
ਨਵੀਂ ਤਕਨੀਕ ‘ਚ ਇਕ ਅਣੂ ਦਾ ਵਿਕਾਸ ਕਰਕੇ ਉਸ ਨੂੰ ਬਾਇਓਮਾਰਕਰ ਨਾਲ ਜੋੜਿਆ ਜਾਂਦਾ ਹੈ, ਜਿਸ ‘ਚ ਇਕ ਚਿੰਨ੍ਹ ਵੀ ਲਗਾ ਦਿੱਤਾ ਜਾਂਦਾ ਹੈ। ਵਿਸ਼ੇਸ਼ ਰਸਾਇਣਿਕ ਪ੍ਰਤੀਕਿਰਿਆ ਦੀ ਇਕ ਲੜੀ ਜ਼ਰੀਏ ਖੋਜਕਰਤਾ ਉਸ ਚਿੰਨ੍ਹ ਅਤੇ ਉਸ ਨਾਲ ਜੁੜੇ ਬਾਇਓਮਾਰਕਰ ਨੂੰ ਵੱਖ ਕਰ ਸਕਣਗੇ। ਅਜਿਹਾ ਰੋਗ ਦੇ ਅਸਿੱਧੇ ਮਾਪਣ ਲਈ ਕੀਤਾ ਜਾ ਸਕੇਗਾ। ਅਮਰੀਕਾ ਦੇ ਸਟੇਨਫੋਰਡ ਯੂਨੀਵਰਸਿਟੀ ‘ਚ ਰਸਾਇਣ ਸ਼ਾਸਤਰ ਦੀ ਪ੍ਰੋਫੈਸਰ ਕੈਰੋਲਿਨ ਦੀ ਪ੍ਰਯੋਗਸ਼ਾਲਾ ‘ਚ ਇਸ ਨਵੀਂ ਤਕਨੀਕ ਦਾ ਵਿਕਾਸ ਕੀਤਾ ਗਿਆ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।