ਕੀ ਤੁੰਸੀ ਜਾਣਦੇ ਹੋ ‘ਮੈਗੀ’ ਨੂੰ ਲੈ ਡੁੱਬਣ ਵਾਲੇ ਕੈਮੀਕਲ ਦੇ ਇਹ ਹਾਨੀਕਾਰਕ ਪ੍ਰਭਾਵ

0
90

2015_6image_02_11_4124727429path-11-llਪਟਿਆਲਾ/ ਸੂਲਰ (ਕੰਬੋਜ) – ਮੋਨੋਸੋਡੀਅਮ ਗਲੂਟਾਮੇਟ (ਐੱਮ. ਐੱਸ. ਜੀ.) ਇਕ ਸੋਡੀਅਮ ਡਾਯਸੋਡੀਆ ਕੈਮੀਕਲ ਹੁੰਦਾ ਹੈ। ਮੋਨੋਸੋਡੀਅਮ ਗਲੂਟਾਮੇਟ ਦੀ ਖੋਜ 1908 ਵਿਚ ਪ੍ਰੋ. ਕੇ. ਇਕੋਡਾ ਨੇ ਕੀਤੀ ਸੀ। ਮੋਨੋਸੋਡੀਅਮ ਗਲੂਟਾਮੇਟ (ਐੱਮ. ਐੱਸ. ਜੀ.) ਉਹੀ ਕੈਮੀਕਲ ਹੈ ਜੋ ਅੰਤਰਰਾਸ਼ਟਰੀ ਪ੍ਰਸਿੱਧ ਤੇ ਬਹੁਕੌਮੀ ਬ੍ਰਾਂਡ ‘ਮੈਗੀ’ ਨੂੰ ਲੈ ਬੈਠਿਆ। ਇਸ ਰਸਾਇਣਕ ਮਿਸ਼ਰਤ ਦੀ ਵਰਤੋਂ ਭੋਜਨ ਤੇ ਖਾਧ ਪਦਾਰਥਾਂ ਵਿਚ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਤੇ ਇਹ ਭੋਜਨ ਦੇ ਸਵਾਦ ਨੂੰ ਉਦੋਂ ਹੀ ਵਧਾਉਂਦਾ ਹੈ ਜਦੋਂ ਤੱਕ ਇਸ ਨੂੰ ਕਿਸੇ ਮਹਿਕ ਵਾਲੇ ਪਦਾਰਥ ਨਾਲ ਨਾ ਮਿਲਾਇਆ ਜਾਵੇ ਤੇ ਇਸ ਦੀ ਮਿਕਦਾਰ ਦੀ ਵੀ ਸਹੀ ਮਾਤਰਾ ਨਿਰਧਾਰਿਤ ਕੀਤੀ ਗਈ ਹੈ। ਕਿਸੇ ਖਾਧ ਪਦਾਰਥ ‘ਚ ਇਸ ਦੀ ਲੋੜ ਤੋਂ ਵੱਧ ਮਿਕਦਾਰ ਮਨੁੱਖੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦੀ ਹੈ।

ਜਾਂਚ ਵਿਚ ਮੈਗੀ ਦੇ ਨਮੂਨੇ ਫੇਲ ਹੋ ਗਏ ਹਨ। ਮੈਗੀ ‘ਚ ਇਸ ਕੈਮੀਕਲ ਦੀ ਮਾਤਰਾ ਨਿਸ਼ਚਿਤ ਮਿਕਦਾਰ ਨਾਲੋਂ ਕਈ ਗੁਣਾ ਜ਼ਿਆਦਾ ਪਾਈ ਗਈ ਹੈ। ਦੇਸ਼ ਤੇ ਪੰਜਾਬ ਸਮੇਤ ਕਈ ਸੂਬਿਆਂ ਵਿਚ ਇਸ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਂਝ ਤਾਂ ਖਾਣ-ਪੀਣ ਦੀਆਂ ਡੱਬਾ ਤੇ ਪੈਕਟ ਬੰਦ ਵਸਤਾਂ ਅਕਸਰ ਹੀ ਵਿਵਾਦ ਤੇ ਚਰਚਾ ਵਿਚ ਰਹਿੰਦੀਆਂ ਹਨ ਪਰ ‘ਮੈਗੀ’ ਨੇ ਇਨ੍ਹਾਂ ਬਹੁਕੌਮੀ ਕੰਪਨੀਆਂ ਦੇ ਡੱਬਾ ਬੰਦ ਬ੍ਰਾਂਡਾਂ ‘ਤੇ ਵੱਖਰੀ ਚਰਚਾ ਛੇੜ ਦਿੱਤੀ ਹੈ।
ਸਭ ਕੰਪਨੀਆਂ ਦੇ ਡੱਬਾ ਬੰਦ ਖਾਧ ਪਦਾਰਥਾਂ ‘ਤੇ
ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਨੁਸਾਰ ਹਰ ਇਕ ਕੰਪਨੀ ਦੇ ਡੱਬੇ/ਪੈਕਟ ‘ਤੇ ਉਸ ਖਾਧ ਪਦਾਰਥ ਵਿਚ ਮਿਲਾਏ ਜਾਣ ਵਾਲੇ ‘ਰਸਾਇਣਾਂ ਤੇ ਦੂਜੇ ਤੱਤਾਂ’ ਅਤੇ ਉਨ੍ਹਾਂ ਦੀ ਮਾਤਰਾ ਦਾ ਸਹੀ-ਸਹੀ ਜ਼ਿਕਰ ਕਰਨਾ ਜ਼ਰੂਰੀ ਹੈ। ਧਿਆਨ ਰਹੇ ਕਿ ਇਕੱਲੀ ਮੈਗੀ ਹੀ ਨਹੀਂ ਸਗੋਂ ਹੋਰ ਵੀ ਬ੍ਰਾਂਡਾਂ ਦੇ ਕਈ ਅਜਿਹੇ ਡੱਬਾ ਬੰਦ ਖਾਧ ਪਦਾਰਥ ਹਨ, ਜਿਨ੍ਹਾਂ ‘ਚ ਐੱਮ. ਐੱਸ. ਜੀ. ਦੀ ਵਰਤੋਂ ਹੁੰਦੀ ਹੈ।
ਐੱਮ. ਐੱਸ. ਜੀ. ਰਸਾਇਣ ਦੇ ਸਿਹਤ ‘ਤੇ ਪ੍ਰਭਾਵ
ਮਾਹਿਰਾਂ ਅਨੁਸਾਰ ਲਗਾਤਾਰ ਮੋਨੋਸੋਡੀਅਮ ਗਲੂਟਾਮੇਟ ਮਿਲੇ ਖਾਧ ਪਦਾਰਥ ਖਾਣ ਨਾਲ ਛੋਟੇ ਬੱਚਿਆਂ ਦੀ ਯਾਦਦਾਸ਼ਤ ਤੋਂ ਲੈ ਕੇ ਉਨ੍ਹਾਂ ਦੇ ਸਰੀਰਕ ਵਿਕਾਸ ਤੱਕ ‘ਤੇ ਅਸਰ ਪੈਂਦਾ ਹੈ। ਮੋਨੋਸੋਡੀਅਮ ਗਲੂਟਾਮੇਟ ਬੱਚਿਆਂ ਦੀ ਪਾਚਨ ਸਮਰੱਥਾ ਖਰਾਬ ਕਰ ਦਿੰਦਾ ਹੈ। ਇਸ ਨਾਲ ਬੱਚਿਆਂ ਵਿਚ ਪੇਟ ਦਰਦ, ਰੋਟੀ-ਸਬਜ਼ੀ, ਫਲ ਖਾਣ ‘ਤੇ ਉਲਟੀ ਆਉਣਾ, ਸਰੀਰ ਵਿਚ ਸੁਸਤੀ, ਮੋਟਾਪਾ, ਗਰਦਨ ਦੇ ਪਿੱਛੇ ਦੀਆਂ ਨੱਸਾਂ ਦੇ ਕਮਜ਼ੋਰ ਹੋਣ ਨਾਲ ਸਕੂਲੀ ਬਸਤੇ ਤੱਕ ਦਾ ਭਾਰ ਨਾ ਚੁੱਕ ਸਕਣਾ ਅਤੇ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ।
ਬਾਲ ਰੋਗ ਦੇ ਮਾਹਿਰਾਂ ਅਨੁਸਾਰ ਲਗਾਤਾਰ ਐੱਮ. ਐੱਸ. ਜੀ. ਮਿਲੇ ਖਾਧ ਪਦਾਰਥ ਨੂੰ ਖਾਣ ਨਾਲ ਛੋਟੇ ਬੱਚਿਆਂ ਦੇ ਸਰੀਰਕ ਵਿਕਾਸ ‘ਤੇ ਬੇਹੱਦ ਮਾੜਾ ਅਸਰ ਪੈਂਦਾ ਹੈ। ਇਹ ਕੈਮੀਕਲ ਖਾਣ ਨਾਲ ਬੱਚੇ ਨਾ ਸਿਰਫ ਇਸ ਦੇ ਐਡਿਕਟ ਹੋ ਸਕਦੇ ਹਨ ਸਗੋਂ ਦੂਜੀਆਂ ਚੀਜ਼ਾਂ ਖਾਣ ਤੋਂ ਨੱਕ-ਮੂੰਹ ਚਾੜ੍ਹਨ ਲੱਗਦੇ ਹਨ। ਐਮੀਨੋ ਐਸਿਡ ਸ਼੍ਰੇਣੀ ਦਾ ਮੋਨੋਸੋਡੀਅਮ ਗਲੂਟਾਮੇਟ ਕੈਮੀਕਲ ਵਾਲੀ ਫੂਡ ਸਮੱਗਰੀ ਬੱਚਿਆਂ ਹੀ ਨਹੀਂ ਸਗੋਂ ਵੱਡਿਆਂ ਦੀ ਸਿਹਤ ਲਈ ਵੀ ਬੇਹੱਦ ਹਾਨੀਕਾਰਕ ਹੈ। ਇਸ ਨਾਲ ਪੇਟ ਦਰਦ, ਸਿਰਦਰਦ, ਮਾਸ ਪੇਸ਼ੀਆਂ ਦਾ ਅਕੜਣਾ, ਮੋਟਾਪਾ ਅਤੇ ਕੈਂਸਰ ਦਾ ਖਤਰਾ ਵਧ ਸਕਦਾ ਹੈ। ਇਹ ਸਾਡੀ ਸਿਹਤ ‘ਤੇ ਸਿੱਧਾ ਅਸਰ ਕਰਦਾ ਹੈ। ਹੋਰ ਤਾਂ ਹੋਰ ਅਮਰੀਕਾ ਸਮੇਤ ਦੂਜੇ ਦੇਸ਼ਾਂ ਦੇ ਵਿਗਿਆਨੀਆਂ ਅਤੇ ਸਿਹਤ ਮਾਹਿਰਾਂ ਅਨੁਸਾਰ ਵੀ ਇਸ ਰਸਾਇਣ ਦੀ ਭੋਜਨ ਵਿਚ ਮਿਲਾਣ ਦੀ ਇਕ ਮਾਤਰਾ ਨਿਸ਼ਚਿਤ ਕੀਤੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।