ਕਿੰਨੇ ਸਾਲ ਦੇ ਦਿਸਦੇ ਹੋ ਤੁਸੀਂ?

2015_5image_07_17_047022000how_old_net-llਮਾਈਕ੍ਰੋਸਾਫਟ ਨੇ ਇਕ ਨਵੀਂ ਫਨ ਵੈੱਬਸਾਈਟ ਲਾਂਚ ਕੀਤੀ ਹੈ 8ow-old.net. ਇਸ ਦੇ ਜ਼ਰੀਏ ਯੂਜ਼ਰਜ਼ ਆਪਣੀ ਤਸਵੀਰ ਅਪਲੋਡ ਕਰਕੇ ਦੇਖ ਸਕਦੇ ਹਨ ਕਿ ਉਹ ਕਿੰਨੀ ਉਮਰ ਵਾਲੇ ਦਿਸਦੇ ਹਨ। 3 ਐੱਮ. ਬੀ. ਤਕ ਦੀ ਤਸਵੀਰ ਇਸ ‘ਤੇ ਅਪਲੋਡ ਕੀਤੀ ਜਾ ਸਕਦੀ ਹੈ।

ਲੋਕਪ੍ਰਿਯ ਹੋ ਰਹੀ ਹੈ ਵੈੱਬਸਾਈਟ
ਮਾਈਕ੍ਰੋਸਾਫਟ ਦੀ ਨਵੀਂ ਫਨ ਵੈੱਬਸਾਈਟ How-old.net ਕਾਫੀ ਲੋਕਪ੍ਰਿ੍ਰਯਾ ਹੋ ਰਹੀ ਹੈ। ਵਜ੍ਹਾ ਹੈ ਉਮਰ ਦਾ ਅੰਦਾਜ਼ਾ। ਕਿਸੇ ਨੂੰ ਵੀ ਇਹ ਇੱਛਾ ਹੋ ਸਕਦੀ ਹੈ ਕਿ ਅਸਲ ਉਮਰ ਤੋਂ ਅਲੱਗ ਉਹ ਕਿੰਨੇ ਸਾਲ ਦਾ ਦਿਸਦਾ ਹੈ।
ਇਸ ਵੈੱਬਸਾਈਟ ‘ਤੇ ਤੁਸੀਂ ਆਪਣੀ ਤਸਵੀਰ ਅਪਲੋਡ ਕਰਕੇ ਪਤਾ ਲਗਾ ਸਕਦੇ ਹੋ ਕਿ ਤੁਸੀਂ ਕਿੰਨੇ ਸਾਲ ਦੇ ਦਿਸਦੇ ਹੋ।
ਸਿਰਫ ਫਨ ਗੇਮ ਹੀ ਸਮਝੋ
ਤੁਹਾਨੂੰ ਇਹ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਇਸ ਵੈੱਬਸਾਈਟ ‘ਤੇ ਤੁਸੀਂ ਆਪਣੀ ਉਮਰ ਨੂੰ ਗੰਭੀਰਤਾ ਨਾਲ ਨਾ ਲਵੋ, ਨਹੀਂ ਤਾਂ ਨਿਰਾਸ਼ਾ ਤੁਹਾਡੇ ‘ਤੇ ਹਾਵੀ ਹੋ ਸਕਦੀ ਹੈ। ਇਸ ਨੂੰ ਤੁਸੀਂ ਸਿਰਫ ਇਕ ਮਜ਼ੇਦਾਰ ਖੇਡ ਮੰਨ ਸਕਦੇ ਹੋ। ਕੋਈ ਜ਼ਰੂਰੀ ਨਹੀਂ ਹੈ ਕਿ ਇਹ ਵੈੱਬਸਾਈਟ ਤੁਹਾਡੀ ਤਸਵੀਰ ਦੇਖ ਕੇ ਸਹੀ-ਸਹੀ ਉਮਰ ਦੱਸੇ। ਹੋ ਸਕਦਾ ਹੈ ਇਹ ਤੁਹਾਡੀ ਅਸਲ ਉਮਰ ਤੋਂ 10 ਸਾਲ ਜ਼ਿਆਦਾ ਦੱਸ ਦੇਵੇ। ਇਹ ਵੀ ਹੋ ਸਕਦਾ ਹੈ ਕਿ ਇਕ ਸ਼ਖਸ ਦੀ ਅਲੱਗ-ਅਲੱਗ ਤਸਵੀਰ ਦੀ ਉਮਰ ਅਲੱਗ-ਅਲੱਗ ਦਿਖਾਈ ਦੇਵੇ। ਇਸ ਵੈੱਬਸਾਈਟ ਨੇ ਬ੍ਰਿਟੇਨ ਦੇ 48 ਸਾਲਾ ਪ੍ਰਾਈਮ ਮਨਿਸਟਰ ਡੇਵਿਡ ਕੈਮਰੂਨ ਦੀ ਉਮਰ ਠੀਕ 10 ਸਾਲ ਜ਼ਿਆਦਾ ਯਾਨੀ ਕਿ 58 ਸਾਲ ਦੱਸੀ। ਹੋਰ ਤਾਂ ਹੋਰ ਮਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਾਡੇਲਾ 47 ਸਾਲ ਦੇ ਹਨ ਪਰ ਵੈੱਬਸਾਈਟ ‘ਤੇ ਉਹ 56 ਸਾਲ ਦੇ ਦਿਸਦੇ ਹਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।