ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗ ਕੇ ਲਗਾਈ ਜਾ ਰਹੀ ਹੈ ਨਾੜ ਨੂੰ ਅੱਗ

0
99

2014_4image_17_03_019392772untitled-3_copy-llਔੜ (ਛਿੰਜੀ)- ਕਣਕ ਦੀ ਕਟਾਈ ਉਪਰੰਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ ਪ੍ਰੰਤੂ ਇਸ ਸੰਬਧੀ ਕਿਸਾਨਾ ਨੂੰ ਕੋਈ ਜਾਗਰੂਕਤਾ ਕੈਂਪ ਨਾ ਲਗਾ ਕੇ ਪ੍ਰਸ਼ਾਸਨ ਨੇ ਕੋਈ ਗੰਭੀਰਤਾ ਨਹੀਂ ਦਿਖਾਈ। ਭਾਵੇਂ ਸਾਰੇ ਪਾਸੇ ਲੋਕਾਂ ਵਲੋਂ ਹਾਲ ਦੁਹਾਈ ਪਾਈ ਜਾ ਰਹੀ ਹੈ ਕਿ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ ਉੱਥੇ ਪ੍ਰਦੂਸ਼ਣ ਨਾਲ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਨਾਲ ਲੋਕ ਪੀੜਤ ਹੁੰਦੇ ਜਾ ਰਹੇ ਹਨ ਪਰ ਫਿਰ ਵੀ ਇਸ ਦੀ ਰੋਕਥਾਮ ਲਈ ਕੋਈ ਸਖਤ ਕਦਮ ਨਹੀਂ ਚੁੱਕੇ ਗਏ ਜਿਸ ਕਾਰਨ ਇਹ ਸਿਲਸਿਲਾ ਲਗਾਤਾਰ ਹੀ ਵਧਦਾ ਚਲਿਆ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਕਹਿ ਰਿਹਾ ਹੈ ਕਿ ਖੇਤਾਂ ਵਿਚ ਨਾੜ ਨੂੰ ਅੱਗ ਲਗਾਉਣ ਦੀ ਬਿਜਾਈ ਉਸ ਨੂੰ ਖੇਤਾਂ ਵਿਚ ਵਾਹ ਕੇ ਉਸ ਤੋਂ ਢੇਰ ਬਣਾਉਣ ਦਾ ਕੰਮ ਲਿਆ ਜਾ ਸਕਦਾ ਹੈ ਪਰ ਕਿਸਾਨਾਂ ਨੂੰ ਇਹ ਗੱਲ ਹਜ਼ਮ ਹੀ ਨਹੀਂ ਹੋ ਰਹੀ ਹੈ ਕਹਿੰਦ ਹਨ ਕਿ ਅੱਗ ਲਗਾਉਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਚਾਰਾ ਹੀ ਨਹੀ ਹੈ। ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਵਿਚ ਚੱਲ ਰਹੇ ਵਿਵਾਦ ਵਿਚ ਲੋਕ ਪਿਸ ਰਹੇ ਹਨ ਜੋ ਬਿਨਾਂ ਵਜ੍ਹਾ ਪ੍ਰਦੂਸ਼ਣ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਕਿ ਕਹਿੰਦੇ ਹਨ ਖੇਤੀਬਾੜੀ ਅਫਸਰ- ਇਸ ਸਬੰਧੀ ਖੇਤੀ ਬਾੜੀ ਅਫਸਰ ਔੜ ਡਾ. ਲੇਖ ਰਾਜ ਨਾਲ  ਫੋਨ ਤੇ ਸੰਪਰਕ ਕੀਤਾ ਗਿਆ ਜਿਨ੍ਹਾਂ ਨੇ ਆਖਿਆ ਕਿ ਕਿਸਾਨਾ ਨੂੰ ਵਾਰ ਵਾਰ ਇਹੋ ਸਲਾਹ ਦਿੱਤੀ ਜਾ ਰਹੀ ਹੈ ਕਿ ਨਾੜ ਨੂੰ ਅੱਗ ਲਾਉਣ ਦੀ ਬਿਜਾਏ ਸਿੱਧੀ ਵਹਾਈ ਕਰਕੇ ਅਗਲੀ ਫਸਲ ਬੀਜੀ ਜਾਵੇ ਪ੍ਰੰਤੂ ਕਿਸਾਨ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹੈ ਪ੍ਰੰਤੂ ਇਸ ਵਾਰ ਸਖਤੀ ਕਰਕੇ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਕਰਵਾਈ ਕੀਤੀ ਜਾ ਰਹੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।