ਓਬਾਮਾ ਪਹੁੰਚੇ ਹਸਪਤਾਲ

0
88

2014_12image_06_42_319480000barack_obama-llਵਾਸ਼ਿੰਗਟਨ — ਗਲੇ ‘ਚ ਇਨਫੈਕਸ਼ਨ ਮਗਰੋਂ ਅਮਰੀਕੀ ਰਾਸ਼ਟਰਪਤੀ ਦਾ ਅੱਜ ਸੀ. ਟੀ. ਸਕੈਨ ਅਤੇ ਫਾਈਬਰ ਆਪਟਿਕ ਜਾਂਚ ਕੀਤੀ ਗਈ। ਇਸ ‘ਚ ਉਨ੍ਹਾਂ ‘ਚ ਐਸਿਡ ਰਿਫੈਲਕਸ ਹੋਣ ਦੇ ਸੰਕੇਤ ਮਿਲੇ ਹਨ। ਗਲੇ ‘ਚ ਇਨਫੈਕਸ਼ਨ ਮਗਰੋਂ ਓਬਾਮਾ (53)  ਵਾਲਟਰ ਰੀਡ ਫੌਜੀ ਹਸਪਤਾਲ ‘ਚ ਗਏ। ਰਾਸ਼ਟਰਪਤੀ ਦੇ ਡਾਕਟਰ ਅਤੇ ਵ੍ਹਾਈਟ ਹਾਊਸ ਮੈਡੀਕਲ ਯੂਨਿਟ ਦੇ ਮੁਖੀ ਡਾ. ਰੂਲੀ ਐੱਲ. ਜੈਕਸਨ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ ਤੋਂ ਗਲੇ ‘ਚ ਇਨਫੈਕਸ਼ਨ ਦੇ ਆਧਾਰ ‘ਤੇ ਅੱਜ ਸਵੇਰੇ ਕੰਨ, ਨੱਕ ਅਤੇ ਗਲਾ ਰੋਗ ਮਾਹਿਰ ਨੇ ਰਾਸ਼ਟਰਪਤੀ ਦੇ ਗਲੇ ਦੀ ਫਾਈਬਰ ਆਪਟਿਕ ਜਾਂਚ ਕੀਤੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।