ਐਪਲ ਦੇਵੇਗਾ 53.3 ਕਰੋੜ ਡਾਲਰ ਦਾ ਜੁਰਮਾਨਾ

0
121

2015_2image_20_44_169780000apple-llਨਵੀਂ ਦਿੱਲੀ- ਫੈਡਰਲ ਜਿਊਰੀ ਨੇ ਤਕਨੀਕੀ ਕੰਪਨੀ ਐਪਲ ਨੂੰ ਪੇਟੈਂਟ ਉਲੰਘਣਾ ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ 53 ਕਰੋੜ 30 ਲੱਖ ਡਾਲਰ (ਲੱਗਭਗ 33 ਅਰਬ ਰੁਪਏ) ਦਾ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ। ਕੰਪਨੀ ਨੂੰ ਪੇਟੈਂਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਅਤੇ ਇਹ ਆਦੇਸ਼ ਦਿੱਤਾ।

ਟੈਕਸਾਸ ਪੂਰਬੀ ਜ਼ਿਲੇ ਲਈ ਅਮਰੀਕੀ ਅਦਾਲਤ ਨੇ ਇਹ ਪਾਇਆ ਕਿ ਐਪਲ ਦੇ ਆਈ ਟਿਊਨਸ ਸਾਫਟਵੇਅਰ ਨੇ 3 ਪੇਟੈਂਟਸ ਦੀ ਉਲੰਘਣਾ ਕੀਤੀ ਹੈ। ਇਨ੍ਹਾਂ ਪੇਟੈਂਟਸ ਦਾ ਲਾਇਸੈਂਸ ਸਮਾਰਟਫਲੈਸ਼ ਦੇ ਕੋਲ ਸੀ। ਸਮਾਰਟਫਲੈਸ਼ ਨੇ ਇਸ ਦੇ ਲਈ 20 ਲੱਖ ਡਾਲਰ ਦੀ ਮੰਗ ਕੀਤੀ ਸੀ ਪਰ ਜੱਜ ਨੇ ਇਹ ਰਾਸ਼ੀ ਘੱਟ ਕਰ ਦਿੱਤੀ ਸੀ। ਇਹ ਜੁਰਮਾਨਾ ਆਰਥਿਕ ਦ੍ਰਿਸ਼ਟੀ ਨਾਲ ਕੰਪਨੀ ਲਈ ਧੱਕਾ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।