ਏਅਰ ਇੰਡੀਆ ਅੱਜ ਆਪਣੀਆਂ ਮਹਿਲਾ ਮੁਲਾਜ਼ਮਾਂ ਨੂੰ ਦੇਵੇਗੀ ‘ਜੁਆਏ ਰਾਈਡ’ ਦਾ ਤੋਹਫਾ

0
120

2017_3image_07_38_0016900001-llਨਵੀਂ ਦਿੱਲੀ — ਸਰਕਾਰੀ ਹਵਾਈ ਸੇਵਾ ਕੰਪਨੀ ਏਅਰ ਇੰਡੀਆ ਨੇ ਆਪਣੀਆਂ 50 ਤੋਂ ਵੱਧ ਮਹਿਲਾ ਮੁਲਾਜ਼ਮਾਂ ਨੂੰ ਬੁੱਧਵਾਰ ਮਹਿਲਾ ਦਿਵਸ ਦੇ ਮੌਕੇ ‘ਤੇ ਇਕ ਯਾਦਗਾਰੀ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। 30 ਸਾਲ ਤੋਂ ਵੱਧ ਸਮੇਂ ਤਕ ਏਅਰਲਾਈਨਜ਼ ‘ਚ ਕੰਮ ਕਰਨ ਵਾਲੀ ਗੀਤਾ ਲਈ ਉਡਾਣ ਭਰਨੀ ਇਕ ਸੁਪਨੇ ਵਰਗੀ ਗੱਲ ਹੈ। ਏਅਰਲਾਈਨਜ਼ ‘ਚ ਕੰਮ ਕਰਨ ਦੇ ਬਾਵਜੂਦ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਕਿਸੇ ਹਵਾਈ ਜਹਾਜ਼ ਦੀ ਖਿੜਕੀ ‘ਚੋਂ ਦੁਨੀਆ ਨੂੰ ਇਕ ਨਵੇਂ ਰੂਪ ‘ਚ ਦੇਖੇਗੀ।
ਪ੍ਰਸ਼ਾਂਤ ਮਹਾਸਾਗਰ ਤੋਂ ਉਡਾਣ ਭਰਦੇ ਹੋਏ ਅਮਰੀਕਾ ਦੇ ਸਾਨਫਰਾਂਸਿਸਕੋ ਜਾਣ ਅਤੇ ਵਾਪਸੀ ‘ਤੇ ਐਟਲਾਂਟਿਕ ਮਹਾਸਾਗਰ ਵਲੋਂ ਦਿੱਲੀ ਆਉਣ ਵਾਲੇ 100 ਫੀਸਦੀ ਮਹਿਲਾ ਅਮਲੇ ਵਾਲੇ ਹਵਾਈ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਇਸ ਪ੍ਰੋਗਰਾਮ ‘ਚ ਏਅਰਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਸ਼ਵਨੀ ਨੇ ਇਸ ‘ਜੁਆਏ ਰਾਈਡ’ ਦਾ ਐਲਾਨ ਕੀਤਾ, ਜੋ ਦਿੱਲੀ ਤੋਂ ਆਗਰਾ ਜਾਵੇਗੀ। ਇਸ ‘ਚ ਸਭ ਮੁਸਾਫਰ, ਪਾਇਲਟ ਅਤੇ ਕੈਬਿਨ ਦੇ ਅਮਲੇ ਦੀਆਂ ਮੈਂਬਰਾਂ ਵੀ ਔਰਤਾਂ ਹੀ ਹੋਣਗੀਆਂ। ਇਸ ਕਵਰੇਜ ਲਈ ਜਾਣ ਵਾਲੇ ਪੱਤਰਕਾਰ ਵੀ ਔਰਤਾਂ ‘ਤੇ ਆਧਾਰਿਤ ਹੋਣਗੇ। ਇਹ ਜੁਆਏ ਰਾਈਡ ਬੁੱਧਵਾਰ ਨੂੰ ਮਹਿਲਾ ਦਿਵਸ ਦੇ ਮੌਕੇ ‘ਤੇ ਹੋਵੇਗੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।