ਉੱਤਰੀ ਭਾਰਤ ‘ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ

0
31
2015_8image_16_00_347190000earthquake-ll,ਜਲੰਧਰ-ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਸੋਮਵਾਰ ਬਾਅਦ ਦੁਪਿਹਰ 3.40 ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਝਟਕੇ ਦਿੱਲੀ, ਜੰਮੂ-ਕਸ਼ਮੀਰ, ਪੰਜਾਬ ਅਤੇ ਹਰਿਆਣਾ ‘ਚ ਮਹਿਸੂਸ ਕੀਤੇ ਗਏ।
ਇਨ੍ਹਾਂ ਝਟਕਿਆਂ ਕਾਰਨ ਲੋਕਾਂ ‘ਚ ਇੰਨੀ ਦਹਿਸ਼ਤ ਫੈਲ ਗਈ ਕਿ ਉਹ ਆਪਣੇ ਘਰਾਂ ਅਤੇ ਕੰਮ ਵਾਲੇ ਸਥਾਨਾਂ ‘ਚੋਂ ਬਾਹਰ ਨਿਕਲ ਗਏ। ਬਹੁਤ ਸਾਰੇ ਦਫਤਰਾਂ ਅਤੇ ਜਨਤਕ ਸਥਾਨਾਂ ‘ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹੁਣ ਤੱਕ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ ਜਾਂ ਇਸ ਨਾਲ ਹੋਣ ਵਾਲੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਨੇਪਾਲ ‘ਚ ਪਿਛਲੇ ਦਿਨੀਂ ਆਏ ਭਿਆਨਕ ਭੂਚਾਲ ਕਾਰਨ ਬਹੁਤ ਵੱਡੀ ਤਬਾਹੀ ਹੋਈ ਸੀ, ਜਿਸ ਦੌਰਾਨ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ ਅਤੇ ਹਜ਼ਾਰਾਂ ਮਕਾਨ ਅਤੇ ਹੋਰ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ। ਉਸ ਵੇਲੇ ਵਿਗਿਆਨੀਆਂ ਨੇ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਨੇਪਾਲ ਅਤੇ ਭਾਰਤ ਸਮੇਤ ਏਸ਼ੀਆ ਦੇ ਇਸ ਖਿੱਤੇ ‘ਚ ਆਉਣ ਵਾਲੇ ਸਮੇਂ ਦੌਰਾਨ ਭੂਚਾਲ ਦੇ ਝਟਕੇ ਆ ਸਕਦੇ ਹਨ। ਭਾਰਤ ਇਸ ਤੋਂ ਪਹਿਲਾਂ 2001 ‘ਚ ਗੁਜਰਾਤ ਖੇਤਰ ‘ਚ ਆਏ ਭਿਆਨਕ ਭੂਚਾਲ ਕਾਰਨ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕਰ ਚੁੱਕਾ ਹੈ

ਨੇ ਆਪਣੀ ਗੱਲ ਸ਼ੇਅਰ ਕੀਤੀ ।