ਇੰਨੀ ਗੂੜੀ ਸੀ ਯਾਰੀ ਕਿ ਮੌਤ ਦੇ ਸਮੇਂ ਵੀ ਰਹੀ ਕਾਇਮ

0
47

2015_4image_08_30_15626000062-llਯਮੁਨਾਨਗਰ- ਜਦੋਂ ਤਕ ਜ਼ਿੰਦਾ ਸੀ, ਤਿੰਨੋਂ ਦੋਸਤ ਨਾਲ ਰਹੇ। ਦੋਸਤੀ ਮੌਤ ਦੇ ਸਮੇਂ ਵੀ ਕਾਇਮ ਰਹੀ। ਇਕ-ਦੂਜੇ ਨੂੰ ਬਚਾਉਣ ਦੀ ਜਦੋ-ਜਹਿੱਦ ਵਿਚ ਤਿੰਨ ਦੋਸਤ ਪਾਣੀ ਵਿਚ ਡੁੱਬ ਗਏ। ਡੁੱਬਣ ਵਾਲੇ ਵਿਦਿਆਰਥੀਆਂ ਵਿਚ ਜਗਾਧਰੀ ਦੀ ਗੁਰੂਨਾਨਕ ਪੁਰਾ ਕਾਲੋਨੀ ਵਾਸੀ 17 ਸਾਲਾਂ ਸਚਿਨ ਕੁਮਾਰ, ਜੋ ਕਿ ਅਸ਼ੋਕ ਵਿਹਾਰ ਕਾਲੋਨੀ ਵਾਸੀ 18 ਸਾਲਾਂ ਅਜੇ ਕੁਮਾਰ ਅਤੇ ਪਿੰਡ ਚਾਹੜੋ ਵਾਸੀ 18 ਸਾਲਾਂ ਗੌਰਵ ਕੁਮਾਰ ਸ਼ਾਮਲ ਹੈ। 

ਸ਼ਨੀਵਾਰ ਨੂੰ ਯਮੁਨਾਨਗਰ ‘ਚ ਯਮੁਨਾ ਨਹਿਰ ਵਿਚ 5 ਦੋਸਤ ਇਕੱਠੇ ਘੁੰਮਣ ਲਈ ਆਏ ਸਨ ਅਤੇ ਉਹ ਨਦੀ ਵਿਚ ਨਹਾ ਰਹੇ ਸਨ ਤਾਂ ਅਚਾਨਕ ਇਕ ਵਿਦਿਆਰਥੀ ਡੁੱਬ ਗਿਆ ਉਸ ਨੂੰ ਬਚਾਉਣ ਲਈ ਉਸ ਦੇ 2 ਹੋਰ ਸਾਥੀ ਵੀ ਨਹਿਰ ਵਿਚ ਗਏ ਅਤੇ ਉਸ ਨੂੰ ਬਚਾਉਂਦੇ-ਬਚਾਉਂਦੇ ਖੁਦ ਡੁੱਬ ਗਏ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚੇ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਨੂੰ ਲੱਭਣ ਲਈ ਗੋਤਾਖੋਰਾਂ ਦੀ ਮਦਦ ਲਈ ਗਈ। ਸਚਿਨ ਜੀ. ਐਨ. ਕੇ. ਕਾਲਜ ਵਿਚ ਬੀਕਾਮ ਪਹਿਲੇ ਸਾਲ ਜਦੋਂ ਕਿ ਅਜੇ ਅਤੇ ਗੌਰਵ ਐਮ. ਐਲ. ਐਨ. ਕਾਲਜ ਵਿਚ ਬੀਕਾਮ ਪਹਿਲੇ ਸਾਲ ਦੇ ਵਿਦਿਆਰਥੀ ਸਨ।
ਜ਼ਿਕਰਯੋਗ ਹੈ ਕਿ ਇਹ 5 ਦੋਸਤ ਯਮੁਨਾਨਗਰ ਨਹਿਰ ਵਿਚ ਸ਼ਨੀ ਮੰਦਰ ਘਾਟ ਦੇ ਨੇੜੇ ਨਹਾਉਣ ਗਏ ਸਨ। ਜਦੋਂ ਇਹ ਦੋਸਤ ਆਪਣੇ ਸਾਥੀ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਕ-ਦੂਜੇ ਨੂੰ ਬਚਾਉਣ ਦੀ ਜਦੋ-ਜਹਿੱਦ ਵਿਚ ਤਿੰਨੋਂ ਦੋਸਤ ਡੁੱਬ ਗਏ। ਸੂਚਨਾ ਮਿਲਦੇ ਹੀ ਡੀ. ਸੀ. ਡਾ. ਐਸ. ਐਸ. ਫੁਲੀਆ, ਐਸ. ਪੀ. ਡਾ. ਅਰੁਣ ਨੇਹਰਾ ਸਮੇਤ ਹੋਰ ਪ੍ਰਸ਼ਾਸਨ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਨੇ ਆਪਣੀ ਗੱਲ ਸ਼ੇਅਰ ਕੀਤੀ ।