ਇੰਟਰਨੈਟ ਚਲਾਉਣ ਵਾਲੇ ਗਾਹਕਾਂ ਲਈ ਵਧੀਆ ਖਬਰ

0
106

2015_4image_21_41_338116809internet-llਨਵੀਂ ਦਿੱਲੀ- ਦੂਰਸੰਚਾਰ ਕੰਪਨੀਆਂ ਹੁਣ ਬਿਨਾਂ ਗਾਹਕ ਦੀ ਮਰਜ਼ੀ ਦੇ ਡਾਟਾ ਪੈਕ ਐਕਟਿਵ ਨਹੀਂ ਕਰ ਸਕਣਗੀਆਂ ਅਤੇ ਨਾਲ ਹੀ ਉਨ੍ਹਾਂ ਨੂੰ ਬਕਾਇਦਾ ਵਕਫੇ ‘ਤੇ ਗਾਹਕਾਂ ਨੂੰ ਉਨ੍ਹਾਂ ਦੇ ਡਾਟਾ ਵਰਤੋਂ ਦੀ ਵੀ ਜਾਣਕਾਰੀ ਦੇਣੀ ਪਵੇਗੀ। ਟਰਾਈ ਨੇ ‘ਦੂਰਸੰਚਾਰ ਖਪਤਕਾਰ ਸੁਰੱਖਿਆ (8ਵੀਂ ਸੋਧ) ਕਾਨੂੰਨ 2015’ ਦਾ ਮਸ਼ਵਰਾ ਖਰੜਾ ਆਮ ਲੋਕਾਂ ਦੀ ਰਾਇ ਲਈ ਆਪਣੀ ਵੈਬਸਾਈਟ ‘ਤੇ ਜਨਤਕ ਕੀਤਾ ਹੈ, ਜਿਸ ਤਹਿਤ ਟੈਲੀਕਾਮ ਕੰਪਨੀਆਂ ਲਈ ਨੈੱਟ ਪੈਕ ਐਕਟੀਵੇਟ ਕਰਨ ਲਈ ਗਾਹਕ ਦੀ ਇਜਾਜ਼ਤ ਲਾਜ਼ਮੀ ਕਰਨ ਦਾ ਪ੍ਰਬੰਧ ਹੈ।

ਇਸ ‘ਚ ਕਿਹਾ ਗਿਆ ਹੈ ਕਿ ਡਾਟਾ ਪੈਕ ਐਕਟੀਵੇਟ ਜਾਂ ਡਿਐਕਟੀਵੇਟ ਕਰਨ ਲਈ ਟੋਲ ਫ੍ਰੀ ਸ਼ਾਰਟਕਟ 1925 ‘ਤੇ ਨਿਰਧਾਰਿਤ ਨਿਯਮਾਨੁਸਾਰ ਵਿਸ਼ਿਟ ਅਨੁਮਤੀ ਲੈਣੀ ਜ਼ਰੂਰੀ ਹੋਵੇਗੀ। ਟਰਾਈ ਦੀ ਵੈਬਸਾਈਟ ‘ਤੇ ਉਪਲੱਬਧ ਖਰੜੇ ‘ਤੇ 12 ਮਈ ਤੱਕ ਲੋਕ ਆਪਣੀ ਰਾਇ ਦੇ ਸਕਦੇ ਹਨ। ਨਾਲ ਇਸ ‘ਚ ਕਿਹਾ ਗਿਆ ਹੈ ਕਿ ਐਕਟੀਵੇਸ਼ਨ ਦੇ ਛੇ ਮਹੀਨੇ ਤਕ ਨਿਯਮਿਤ ਅੰਤਰਾਲ ‘ਤੇ ਐਸ.ਐਮ.ਐਸ. ਜ਼ਰੀਏ ਗਾਹਕ ਨੂੰ ਡਿਐਕਟੀਵੇਸ਼ਨ ਪ੍ਰਕਿਰਿਆ ਦੇ ਬਾਰੇ ‘ਚ ਵੀ ਦੱਸਣਾ ਹੋਵੇਗਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।