ਇਸ ਸਾਲ ਮਾਨਸੂਨ ‘ਚ ਘੱਟ ਹੋਵੇਗੀ ਬਾਰਿਸ਼!

0
59

2017_3image_04_14_4865900001-llਨਵੀਂ ਦਿੱਲੀ — ਇਸ ਸਾਲ ਮਾਨਸੂਨ ਦਾ ਅਸਰ ਨਾਰਮਲ ਤੋਂ ਘੱਟ ਹੋਣ ਦੇ ਚਾਂਸ ਹਨ। ਮੌਸਮ ਵਿਗਿਆਨੀਆਂ ਨੇ ਮੌਜੂਦਾ ਮੌਸਮ ਦੇ ਮਾਡਲਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਦੱਸਿਆ ਗਿਆ ਹੈ ਕਿ ਇਸ ਸਾਲ ਅਲ ਨੀਨੋ ਦੇ ਪ੍ਰਭਾਵ ਨਾਲ ਮਾਨਸੂਨ ‘ਚ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਾਲ ਅਲ ਨੀਨੋ ਦੇ ਕਾਰਨ ਮਾਨਸੂਨ ‘ਤੇ ਅਸਰ ਪਵੇਗਾ। ਨਾਲ ਹੀ ਦਿੱਲੀ ‘ਚ ਬੀਤੇ ਕੁਝ ਸਾਲਾਂ ਦੀ ਤੁਲਨਾ ‘ਚ ਇਸ ਸਾਲ ਆਮ ਤੋਂ ਘੱਟ ਬਾਰਿਸ਼ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ।
ਮਾਨਸੂਨ ਦਾ ਅਸਰ ਹੋਵੇਗਾ ਘੱਟ
ਸਕਾਈਮੇਟ ਦੇ ਮੌਸਮ ਵਿਗਿਆਨਕ ਮਹੇਸ਼ ਪਲਾਵਤ ਨੇ ਦੱਸਿਆ ਕਿ ਅਜੇ ਦੇ ਮੌਸਮ ਦੇ ਮਾਡਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਅਲ ਨੀਨੋ ਦੇ ਅਸਰ ਨਾਲ ਅਗਸਤ-ਸਤੰਬਰ ‘ਚ ਨਾਰਮਲ ਤੋਂ ਘੱਟ ਹੋਣ ਦੀ ਸੰਭਾਵਨਾ ਹੈ। ਮਾਨਸੂਨ ‘ਤੇ ਮਾਰਚ ਮਹੀਨੇ ਦੇ ਅੰਤ ‘ਚ ਅਤੇ ਅਪ੍ਰੈਲ ‘ਚ ਵੀ ਹੋਰ ਸਟੀਕ ਜਾਣਕਾਰੀ ਮਿਲਣ ਦੀ ਉਮੀਦ ਹੈ। ਪਰ ਅਜੇ ਤੱਕ ਦੇ ਮੌਸਮ ਦੇ ਮਾਡਲਾਂ ਅਨੁਸਾਰ ਮਿਲੀਆਂ ਜੁੜੀਆਂ ਸੰਭਾਵਨਾਵਾਂ ਦਾ ਪਤਾ ਚੱਲਿਆ ਹੈ। ਜਿਸ ‘ਚ ਜੂਨ-ਜੁਲਾਈ ਦੇ ਨੇੜੇ ਤੇੜੇ ਨਿਊਟਲ ਮਾਨਸੂਨ ਦੀ ਉਮੀਦ ਹੈ। ਯਾਨੀ ਇਨ੍ਹਾਂ ਦੋਵੇਂ ਮਹੀਨਿਆਂ ‘ਚ ਨਾਰਮਲ ਦੇ ਨੇੜੇ ਮਾਨਸੂਨ ਦੇ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਪਰ ਅਗਸਤ-ਸਤੰਬਰ ‘ਚ ਮਾਨਸੂਨ ਦੀ ਬਾਰਿਸ਼ ਨਾਰਮਲ ਤੋਂ ਘੱਟ ਰਹਿਣ ਦੇ ਸੰਕੇਤ ਮਿਲੇ ਹਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।