ਇਸ ਗਰੀਬ ਲੜਕੀ ‘ਤੇ ਕਿਸਮਤ ਹੋਈ ਮਿਹਰਬਾਨ, ਰਾਤੋ-ਰਾਤ ਬਣ ਗਈ ਕਰੋੜਪਤੀ

0
75

2016_7image_17_24_448075272lottery-llਕੇਰਲ ‘ਚ ਇਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਇਕ ਗਰੀਬ ਲੜਕੀ ‘ਤੇ ਕਿਸਮਤ ਮਿਹਰਬਾਨ ਹੋ ਗਈ ਅਤੇ ਉਸ ਨੇ ਇਕ ਕਰੋੜ ਰੁਪਏ ਦਾ ‘ਕੇਰਲ ਰਾਜ ਲਾਟਰੀ ਪੁਰਸਕਾਰ’ ਜਿੱਤ ਲਿਆ ਹੈ। ਨਬੀਸਾ ਨੇ 11ਵੀਂ ‘ਇਸਤਰੀ ਸ਼ਕਤੀ’ ਲਾਟਰੀ ਜਿੱਤੀ, ਜਿਸ ਦੀ ਪੁਰਸਕਾਰ ਰਾਸ਼ੀ ਇਕ ਕਰੋੜ ਹੈ। ਇਹ ਲਾਭ, ਉਸ ਦੇ ਪਰਿਵਾਰ ਲਈ ਇਕ ਵੱਡੀ ਰਾਹਤ ਲੈ ਕੇ ਆਇਆ ਹੈ, ਜਿਸ ‘ਚ ਉਸ ਦੀ ਬੀਮਾਰ ਮਾਂ ਅਤੇ ਛੋਟੀ ਭੈਣ ਸ਼ਾਮਲ ਹੈ, ਜਿਸ ਨੇ ਕੁਝ ਸਾਲ ਪਹਿਲਾਂ ਇਕ ਹਾਦਸੇ ‘ਚ ਆਪਣਾ ਇਕ ਪੈਰ ਗਵਾ ਦਿੱਤਾ।
ਤਿਰੁਅਨੰਤਪੁਰਮ ਜ਼ਿਲੇ ‘ਚ ਕਿਲੀਮਨੂਰ ਦੀ ਰਹਿਣ ਵਾਲੀ ਨਬੀਸਾ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਕਈ ਵਾਰ ਲਾਟਰੀ ਲਈ ਟਿਕਟ ਖਰੀਦੇ ਅਤੇ 2 ਵਾਰ ਤਾਂ 5 ਹਜ਼ਾਰ ਅਤੇ 10 ਹਜ਼ਾਰ ਦੀ ਪੁਰਸਕਾਰ ਰਾਸ਼ੀ ਵੀ ਜਿੱਤੀ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਪੁਰਸਕਾਰ ਰਾਸ਼ੀ ਜ਼ਮੀਨ ਖਰੀਦ ਕੇ ਛੋਟਾ ਜਿਹਾ ਘਰ ਬਣਵਾਏਗੀ ਅਤੇ ਆਪਣੀ ਛੋਟੀ ਭੈਣ ਲਈ ਸਟੇਸ਼ਨਰੀ ਦੀ ਦੁਕਾਨ ਖੋਲ੍ਹੇਗੀ। ਇਹ ਲਾਟਰੀ ਕਾਂਗਰਸ ਦੀ ਅਗਵਾਈ ਵਾਲੀ ਸਾਬਕਾ ਯੂ.ਡੀ.ਐੱਫ. ਸਰਕਾਰ ਵੱਲੋਂ ਪਿਛੜੀਆਂ ਔਰਤਾਂ ਦੀ ਮਦਦ ਕਰਨ ਲਈ ਸੰਸਾਧਨ ਜੁਟਾਉਣ ਹੇਤੂ ਸ਼ੁਰੂ ਕੀਤੀ ਗਈ ਸੀ। ਇਸ ਹਫਤਾਵਾਰ ਲਾਟਰੀ ਯੋਜਨਾ ਨੂੰ ‘ਇਸਤਰੀ ਸ਼ਕਤੀ’ (ਔਰਤ ਸ਼ਕਤੀ) ਨਾਂ ਦਿੱਤਾ ਗਿਆ ਹੈ। ਸਰਕਾਰ ਵੱਲੋਂ ਲਾਟਰੀ ਟਿਕਟਾਂ ਦੀ ਵਿਕਰੀ ਨਾਲ ਇਕੱਠੀ ਜਮ੍ਹਾ ਰਾਸ਼ੀ ਨਾਲ ਬਜ਼ੁਰਗ ਅਤੇ ਬੀਮਾਰ ਔਰਤਾਂ ਦੇ ਕਲਿਆਣ ਅਤੇ ਮੁੜ ਵਸੇਬੇ ਦਾ ਕੰਮ ਕੀਤਾ ਜਾਵੇਗਾ। ਸਰਕਾਰ ਦੀ ਇਸ ਤਰ੍ਹਾਂ ਨਾਲ ਇਸ ਸਾਲ ‘ਚ 100 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।