ਆਸਟ੍ਰੇਲੀਆ ‘ਚ ਭਾਰਤੀਆਂ ਨੇ ਕਰਵਾਈ ਬੱਲੇ-ਬੱਲੇ, ਮਿਲਿਆ ਸਰਵਉੱਚ ਨਾਗਰਿਕ ਸਨਮਾਨ

0
68
2016_1image_19_20_419550000indian-ll
ਮੈਲਬੋਰਨ- ਭੌਤਿਕ ਵਿਗਿਆਨ, ਇੰਜੀਨੀਅਰਿੰਗ ਤੇ ਡਾਕਟਰੀ ਖੇਤਰ ‘ਚ ਬੇਮਿਸਾਲ ਯੋਗਦਾਨ ਲਈ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਆਸਟ੍ਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ ਹਾਸਲ ਹੋਇਆ। ਕੈਨਬਰਾ ਸਥਿਤ ਆਸਟ੍ਰੇਲੀਆਈ ਰਾਸ਼ਟਰੀ ਯੂਨੀਵਰਸਿਟੀ (ਏ. ਐੱਨ. ਯੂ.) ਦੇ ਪ੍ਰਸਿੱਧ ਪ੍ਰੋਫੈਸਰ ਚੇਨੂੰਪਤੀ ਜਗਦੀਸ਼, ਨਿਊ ਸਾਊਥ ਵੇਲਸ ‘ਚ ਅੱਖਾਂ ਦੇ ਡਾਕਟਰ ਜੈ ਚੰਦਰਾ ਤੇ ਮੈਲਬੋਰਨ ਦੇ ਇਕ ਦੰਦਾਂ ਦੇ ਡਾਕਟਰ ਸੰਜੀਵ ਕੋਸ਼ੀ ਨੂੰ ਸਾਲ 2016 ਦਾ ਆਰਡਰ ਆਫ ਆਸਟ੍ਰੇਲੀਆ ਦਿੱਤਾ ਗਿਆ, ਜਿਸ ਦਾ ਐਲਾਨ ਆਸਟ੍ਰੇਲੀਆ ਦਿਵਸ ਮੌਕੇ ਹੋਇਆ। ਜਗਦੀਸ਼ ਨੂੰ ਇਹ ਐਵਾਰਡ ਭੌਤਿਕ ਵਿਗਿਆਨ ਤੇ ਇੰਜੀਨੀਅਰਿੰਗ ਦੇ ਖੇਤਰ ‘ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਦਿੱਤਾ ਗਿਆ।
ਉਨ੍ਹਾਂ ਨੂੰ ਕੰਪੈਨੀਅਨ ਆਫ ਦਿ ਆਰਡਰ ਆਫ ਆਸਟ੍ਰੇਲੀਆ (ਏ. ਸੀ.) ਚੁਣਿਆ ਗਿਆ। ਨੈਨੋ ਟੈਕਨਾਲੋਜੀ ‘ਤੇ ਕੰਮ ਕਰਨ ਵਾਲੇ ਜਗਦੀਸ਼ ਨੇ ਕਿਹਾ, ‘ਏ. ਐੱਨ. ਯੂ. ‘ਚ ਮੇਰੇ ਰਿਸਰਚ ਗਰੁੱਪ ਨਾਲ 25 ਸਾਲ ਤੋਂ ਵੀ ਵੱਧ ਸਮੇਂ ਦੇ ਕੰਮ ਲਈ ਇਹ ਅਦਭੁੱਤ ਸਨਮਾਨ ਹੈ।’ ਵੇਸਟਮੇਡ ਹਸਪਤਾਲ ‘ਚ ਵਿਟਰੀਓਰੇਟੀਨਲ ਸਰਜਰੀ ਦੇ ਮੁਖੀ ਚੰਦਰਾ ਨੂੰ ਡਾਕਟਰੀ ਦੇ ਖੇਤਰ ‘ਚ ਉਨ੍ਹਾਂ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੇ ਹਵਾਲੇ ਤੋਂ ਇਕ ਰਿਪੋਰਟ ‘ਚ ਕਿਹਾ ਗਿਆ ਹੈ, ‘ਮੈਂ ਬਹੁਤ ਜ਼ਿਆਦਾ ਖੁਸ਼ੀ ਦਿਖਾਉਣ ਵਾਲਾ ਵਿਅਕਤੀ ਨਹੀਂ ਹਾਂ ਪਰ ਸਨਮਾਨ ਮਿਲਣ ਨਾਲ ਮੈਂ ਕਾਫੀ ਖੁਸ਼ ਹਾਂ।’ ਉਨ੍ਹਾਂ ਕਿਹਾ, ‘ਜਿਸ ਖੇਤਰ ‘ਚ ਮੈਂ ਮੁਹਾਰਤ ਹਾਸਲ ਕੀਤੀ, ਅੱਖ ਦੀ ਸਰਜਰੀ ਦੇ ਖੇਤਰ ‘ਚ ਉਹ ਸਭ ਤੋਂ ਵੱਧ ਮੁਸ਼ਕਿਲ ਖੇਤਰਾਂ ‘ਚੋਂ ਇਕ ਹੈ। ਭਗਵਾਨ ਨੇ ਮੈਨੂੰ ਇਹ ਹੁਨਰ ਦਿੱਤਾ ਹੈ ਤੇ ਆਸਟ੍ਰੇਲੀਆ ‘ਚ ਇਕ ਚੰਗਾ ਜੀਵਨ ਦਿੱਤਾ ਹੈ।’

ਨੇ ਆਪਣੀ ਗੱਲ ਸ਼ੇਅਰ ਕੀਤੀ ।