ਆਸਟ੍ਰੇਲੀਅਨ ਸਿੱਖ ਖੇਡਾਂ ਦੇ ਨਾਂ ਹੇਠ ਸ਼ਰਾਬ ਦੀ ਵਰਤੋਂ ‘ਤੇ ਸਿੱਖਾਂ ਨੇ ਜਤਾਇਆ ਰੋਸ

0
80

2014_4image_15_10_520660000games-llਮੈਲਬੋਰਨ (ਮਨਦੀਪ ਸਿੰਘ ਸੈਣੀ)—ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਹੋ ਰਹੀਆਂ ਸਾਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਵਿਚ ਆ ਗਈਆਂ ਹਨ। ਸਥਾਨਕ ਕਮੇਟੀ ਦੁਆਰਾ ਛਾਪੇ ਇਤਰਾਜ਼ਯੋਗ ਇਸ਼ਤਿਹਾਰ ਅਨੁਸਾਰ 20 ਅਪ੍ਰੈਲ ਨੂੰ ਪਰਥ ਦੇ ਇਕ ਜੂਆ ਘਰ ਵਿਚ ਇਕ ਡਿਨਰ ਡਾਂਸ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਬੀਅਰ ਅਤੇ ਸ਼ਰਾਬ ਸ਼ਰੇਆਮ ਵਰਤਾਈ ਜਾਏਗੀ। ਇਸ ਇਸ਼ਤਿਹਾਰ ਵਿਚ ਸਿੱਖਾਂ ਦਾ ਧਾਰਮਿਕ ਚਿੰਨ ਖੰਡਾ ਵਰਤਿਆ ਗਿਆ ਹੈ ਅਤੇ ਇਸ ‘ਰੰਗਾਰੰਗ ਸਮਾਰੋਹ’ ਦੀਆਂ ਟਿਕਟਾਂ ਵੀ ਪਰਥ ਦੇ ਗੁਰਦੁਆਰਾ ਸਾਹਿਬ ਵਿਚ ਵੇਚੀਆਂ ਜਾ ਰਹੀਆ ਹਨ।

ਜਦੋਂ ਪ੍ਰਬੰਧਕਾਂ ਨੂੰ ਇਸ ਡਾਂਸ ਪਾਰਟੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਇਹ ‘ਪ੍ਰਥਾ’ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਚੱਲ ਰਹੀ ਹੈ ਤੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਕਲੱਬਾਂ ਦੀ ਸਹਿਮਤੀ ਨਾਲ ਹੀ ਅਜਿਹੀ ਡਾਂਸ ਪਾਰਟੀ ਦਾ ਆਯੋਜਨ ਕੀਤਾ ਜਾਂਦਾ ਹੈ। ਸਥਾਨਕ ਸੰਗਤ ਵਲੋਂ ਸੰਬੰਧਿਤ ਕਮੇਟੀ ਨੂੰ ਡਾਂਸ ਪਾਰਟੀ ਵਿਚ ਸ਼ਰਾਬ ਵਰਤਾਉਣ ਤੋਂ ਰੋਕਣ ਦੀ ਬੇਨਤੀ ਕੀਤੀ ਗਈ ਪਰ ਪ੍ਰਬੰਧਕਾਂ ਨੇ ਇਸ ਬੇਨਤੀ ਦੀਆਂ ਧੱਜੀਆਂ ਉਡਾਉਦਿਆਂ ਇਸ ਨੂੰ ਨਕਾਰ ਦਿੱਤਾ। ਸਿੱਖ ਖੇਡਾਂ ਨਾਲ ਸੰਬੰਧਿਤ ਕੁਝ ਮੋਹਰੀ ਵਿਅਕਤੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਪਾਰਟੀਆਂ ਸਥਾਨਕ ਕਮੇਟੀਆਂ ਦੀ ਮਰਜ਼ੀ ਨਾਲ ਹੁੰਦੀਆਂ ਹਨ ਅਤੇ ਸਿੱਖ ਖੇਡ ਕਮੇਟੀ ਦਾ ਇਸ ਫੈਸਲੇ ਨਾਲ ਕੋਈ ਸੰਬੰਧ ਨਹੀਂ। ਆਸਟ੍ਰੇਲੀਅਨ ਸਿੱਖ ਸੰਗਤ ਦਾ ਕਹਿਣਾ ਹੈ ਕਿ ਜੇਕਰ ਕੇਸਰੀ ਝੰਡੇ ਹੇਠ ਅਜਿਹੇ ਕਾਰੇ ਕਰਨੇ ਹਨ ਤਾਂ ਇਨ੍ਹਾਂ ਖੇਡਾਂ ਦਾ ਨਾਂ ਬਦਲ ਦੇਣਾ ਚਾਹੀਦਾ ਹੈ ਜਾਂ ਫਿਰ ਇਹੋ ਜਿਹੀਆਂ ਪਾਰਟੀਆਂ ਸਿੱਖ ਖੇਡਾਂ ਦੇ ਝੰਡੇ ਹੇਠ ਨਹੀਂ ਹੋਣੀਆਂ ਚਾਹੀਦੀਆਂ। ਆਸਟ੍ਰੇਲੀਆ ਵਿਚ ਸ਼ੋਸ਼ਲ ਸਾਈਟਾਂ ‘ਤੇ ਇਸ ‘ਸੱਭਿਆਚਾਰਕ’ ਪ੍ਰੋਗਰਾਮ ਦੀ ਤਿੱਖੀ ਆਲੋਚਨਾ ਹੋ ਰਹੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।