ਆਪ’ ਨੇ ਖੁਦ ਮਾਰਿਆ ਆਪਣੇ ਪੈਰਾਂ ‘ਤੇ ਕੁਹਾੜਾ

0
301

2017_3image_07_10_391060000aap-ll2014 ਦੀਆਂ ਲੋਕ ਸਭਾ ਚੋਣਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਤੋਂ ਪੰਜਾਬ ਨੂੰ ਅਤੇ ‘ਆਪ’ ਨੂੰ ਪੰਜਾਬ ਤੋਂ ਵੱਡੀਆਂ ਉੁਮੀਦਾਂ ਹੋ ਗਈਆਂ ਸਨ। ਇਨ੍ਹਾਂ ਉੁਮੀਦਾਂ ਨੂੰ ਬੂਰ ਵੀ ਪੈ ਜਾਂਦਾ ਜੇਕਰ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇਕ ਤੋਂ ਬਾਅਦ ਇਕ ਗਲਤੀਆਂ ਨਾ ਕਰਦੀ। ਲੋਕ ਸਭਾ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਕੁਲ 4 ਐੈੱਮ. ਪੀਜ਼ ਵਿਚੋਂ 2 ਐੈੱਮ. ਪੀ. ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ, ਉਸ ਦਾ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਟਿਕਟਾਂ ਦੀ ਵੰਡ ਹੋਈ। ਪਾਰਟੀ ਦੇ ਸੰਸਥਾਪਕ ਵਾਲੰਟੀਅਰਾਂ ਨੂੰ ਜਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਅਤੇ ਬਾਅਦ ਵਿਚ ਉੁਨ੍ਹਾਂ ਤੱਥਾਂ ਤੇ ਸਬੂਤਾਂ ਸਮੇਤ ਪ੍ਰੈੱਸ ਕਾਨਫਰੰਸਾਂ ਕਰ ਕੇ ਟਿਕਟਾਂ ਦੀ ਵੰਡ ਵਿਚ ਕਰੋੜਾਂ ਰੁਪਏ ਦੇ ਲੈਣ ਦੇਣ ਦੀ ਗੱਲ ਉਜਾਗਰ ਕੀਤੀ, ਉਸ ਕਾਰਨ ਆਮ ਆਦਮੀ ਪਾਰਟੀ ਦੀ ਛਵੀ ‘ਤੇ ਕਾਫੀ ਮਾੜਾ ਪ੍ਰਭਾਵ ਪਿਆ। ਆਮ ਆਦਮੀ ਪਾਰਟੀ ਦਾ ਗਠਨ ‘ਕੇਂਦਰੀ ਹਾਈਕਮਾਂਡ’ ਸਿਸਟਮ ਖਿਲਾਫ ਹੋਇਆ ਸੀ ਪਰ ਦਿੱਲੀ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਜਿਸ ਹਾਈਕਮਾਂਡ ਸਿਸਟਮ ਖਿਲਾਫ ‘ਆਪ’ ਨੇ ਲੜਾਈ ਲੜਨ ਦਾ ਐਲਾਨ ਕੀਤਾ ਸੀ, ਉਹੀ ਹਾਈਕਮਾਂਡ ਸਿਸਟਮ ਆਮ ਆਦਮੀ ਪਾਰਟੀ ਨੇ ਲਾਗੂ ਕਰ ਦਿੱਤਾ। ਹਰ ਫੈਸਲਾ ਦਿੱਲੀ ਤੋਂ ਹੋਣ ਲੱਗਾ। ਸਥਾਨਕ ਲੀਡਰਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਗਈ। ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਆਗੂ ਆ ਕੇ ਟਿਕਟਾਂ ਤੇ ਚੇਅਰਮੈਨੀਆਂ ਦੇ ਸੌਦੇ ਕਰਨ ਲੱਗੇ। ਇਹ ਗੱਲਾਂ ਪਾਰਟੀ ਦੇ ਵਾਲੰਟੀਅਰਾਂ ਨੇ ਹੀ ਮੀਡੀਆ ਵਿਚ ਉਠਾਈਆਂ ਪਰ ਪਾਰਟੀ ਨੇ ਇਸ ਦੀ ਕੋਈ ਪਰਵਾਹ ਨਾ ਕੀਤੀ ਜਿਸ ਨੇ ਵੀ ਆਵਾਜ਼ ਉਠਾਈ, ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। 4 ਮਹੀਨੇ ਪਹਿਲਾਂ ਹੀ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ, ਉਸ ਸਮੇਂ ਇਹ ਗੱਲ ਚੱਲ ਪਈ ਸੀ ਕਿ ਕੇਜਰੀਵਾਲ, ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਕਰ ਕੇ ਜਾਣਗੇ। ਉਸ ਸਮੇਂ ਜਦੋਂ ਇਹ ਗੱਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਪੰਜਾਬ ਦਾ ਸਿਆਸੀ ਵਾਤਾਵਰਣ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਹੋ ਗਿਆ ਸੀ। ਜੇਕਰ ਉਦੋਂ ਕੇਜਰੀਵਾਲ ਮੌਕਾ ਸੰਭਾਲ ਲੈਂਦੇ ਤਾਂ ਜੋ ਪੁਜ਼ੀਸ਼ਨ ਅੱਜ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੀ ਆਈ ਹੈ, ਸ਼ਾਇਦ ਇਹ ਆਮ ਆਦਮੀ ਪਾਰਟੀ ਦੀ ਹੁੰਦੀ।
ਖਾਲਿਸਤਾਨੀ ਅੱਤਵਾਦੀ ਦੇ ਘਰ ਜਾਣਾ ‘ਆਪ’ ਦੀ ‘ਅਰਥੀ’ ‘ਚ ਕਿੱਲ ਸਾਬਤ ਹੋਇਆ
ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਖਾਲਿਸਤਾਨੀ ਅੱਤਵਾਦੀ ਦੇ ਘਰ ਰਾਤ ਨੂੰ ਠਹਿਰਨਾ ‘ਆਪ’ ਦੀ ‘ਅਰਥੀ’ ਵਿਚ ਕਿੱਲ ਸਾਬਤ ਹੋਇਆ। 31 ਜਨਵਰੀ ਤੋਂ ਲੈ ਕੇ 3 ਫਰਵਰੀ ਤੱਕ ਇਸ ਘਟਨਾ ‘ਤੇ ਪੰਜਾਬ ਵਿਚ ਵੱਡੀ ਚਰਚਾ ਸ਼ੁਰੂ ਹੋਈ। ਪੰਜਾਬ ਦਾ ਹਿੰਦੂ ਵਰਗ ਪੂਰੀ ਤਰ੍ਹਾਂ ਕਾਂਗਰਸ ਦੇ ਹੱਕ ਵਿਚ ਡਟ ਗਿਆ ਅਤੇ ਹਿੰਦੂ ਵੋਟਰਾਂ ਦਾ ਧਰੁਵੀਕਰਨ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂ ਵੋਟਰਾਂ ਦਾ ਜੋ ਧਰੁਵੀਕਰਨ ਯੂ. ਪੀ. ਵਿਚ ਕੀਤਾ, ਉਸ ਤਰ੍ਹਾਂ ਦਾ ਧਰੁਵੀਕਰਨ ਆਮ ਆਦਮੀ ਪਾਰਟੀ ਦੀ ਗਲਤੀ ਕਾਰਨ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਹੋ ਗਿਆ। ਇਸ ਤੋਂ ਇਲਾਵਾ ਪੰਜਾਬ ਦਾ ਵਪਾਰੀ ਵਰਗ ਪੂਰੀ ਤਰ੍ਹਾਂ ਕਾਂਗਰਸ ਦੇ ਹੱਕ ਵਿਚ ਆ ਗਿਆ ਸੀ। ਪੰਜਾਬ ਦੇ ਵਪਾਰੀਆਂ ਦਾ ਜ਼ਿਆਦਾਤਰ ਸਬੰਧ ਦਿੱਲੀ ਨਾਲ ਪੈਂਦਾ ਹੈ। ਕੋਈ ਵਪਾਰੀ ਉੁਥੋਂ ਮਾਲ ਲੈ ਕੇ ਆਉੁਂਦਾ ਹੈ ਤੇ ਕੋਈ ਉੁਥੇ ਭੇਜਦਾ ਹੈ। ਇਸ ਕਾਰਨ ਦਿੱਲੀ ਦੇ ਵਪਾਰੀਆਂ ਨੇ ਦਿੱਲੀ ਦੀ ‘ਆਪ’ ਸਰਕਾਰ ਬਾਰੇ ਹਕੀਕਤ ਦੱਸੀ। ਪੰਜਾਬ ਦੇ ਵਪਾਰੀਆਂ ਨੇ ਆਪਣੇ ਵਪਾਰ ਨੂੰ ਬਚਾਉੁਣ ਲਈ, ਪ੍ਰਾਪਰਟੀ ਕਾਰੋਬਾਰੀਆਂ ਨੇ ਪ੍ਰਾਪਰਟੀ ਨੂੰ ਬਚਾਉੁਣ ਲਈ, ਕਿਸਾਨਾਂ ਨੇ ਆਪਣੀ ਫਸਲ ਵੇਚਣ ਲਈ ਕੈ. ਅਮਰਿੰਦਰ ਸਿੰਘ ਦੇ ਹੱਕ ਵਿਚ ਫਤਵਾ ਦੇਣ ਦਾ ਮਨ ਬਣਾਇਆ, ਜਿਸ ਦਾ ਨਤੀਜਾ ਕਾਂਗਰਸ ਦੀ ਪੰਜਾਬ ਵਿਚ ਬੰਪਰ ਜਿੱਤ ਹੋਈ।

ਨੇ ਆਪਣੀ ਗੱਲ ਸ਼ੇਅਰ ਕੀਤੀ ।