ਆਦਮੀ ਦੀ ਸਫਲਤਾ ‘ਚ ਔਰਤ ਦਾ ਅਹਿਮ ਯੋਗਦਾਨ

0
165

2017_3image_08_19_41311000007mkstaneja0-llਸ੍ਰੀ ਮੁਕਤਸਰ ਸਾਹਿਬ (ਪਵਨ) – ਅੱਜ ਸਾਰੀ ਦੁਨੀਆ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਭਾਵੇਂ ਇਸ ਦਿਨ ਕੁਝ ਸਫਲ ਔਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਅੱਜ ਵੀ ਮਰਦ ਪ੍ਰਧਾਨ ਸਮਾਜ ‘ਚ ਔਰਤਾਂ ਦੀ ਹਾਲਤ ਤਰਸਯੋਗ ਹੈ ਅਤੇ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਕਦੇ ਵੀ ਬਰਾਬਰਤਾ ਦਾ ਦਰਜਾ ਨਹੀਂ ਦਿੱਤਾ ਜਾਂਦਾ। ਸਮਾਜ ਦੇ ਬੁੱਧੀਜੀਵੀ ਵਰਗ ਅਨੁਸਾਰ ਔਰਤ ਨੂੰ ਅਸਲੀ ਸਨਮਾਨ ਉਸ ਸਮੇਂ ਮਿਲੇਗਾ, ਜਿਸ ਦਿਨ ਔਰਤ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਕੇ ਆਪਣੇ ਵਿਸ਼ਵਾਸ ‘ਤੇ ਆਪਣੀ ਰੱਖਿਆ ਕਰਨੀ ਸਿੱਖੇਗੀ। ਅੱਜ ਦੇ ਯੁੱਗ ‘ਚ ਔਰਤਾਂ ਨੂੰ ਬਰਾਬਰ ਦੇ ਕਾਨੂੰਨੀ ਅਧਿਕਾਰ ਮਿਲ ਚੁੱਕੇ ਹਨ ਪਰ ਸਮਾਜ ਵਿਚ ਅਜੇ ਵੀ ਕਈ ਥਾਵਾਂ ‘ਤੇ ਔਰਤ ਨੂੰ ਉਹ ਰੁਤਬਾ, ਮਾਣ ਸਤਿਕਾਰ ਅਤੇ ਅਧਿਕਾਰ ਨਹੀਂ ਮਿਲ ਸਕੇ, ਜਿਸ ਦੀ ਉਹ ਅਸਲ ਹੱਕਦਾਰ ਹੈ। ਔਰਤ ਸਮਾਜ ਦਾ ਇਕ ਵਿਸ਼ੇਸ਼ ਹਿੱਸਾ ਹੈ, ਜਿਸ ਨੂੰ ਸਾਰੇ ਜਹਾਨ ਦੀ ਜਨਣੀ ਕਿਹਾ ਜਾਂਦਾ ਹੈ ਪਰ ਸਭ ਤੋਂ ਵੱਧ ਸਨਮਾਨ ਇਸ ਜਾਤੀ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਉਨ੍ਹਾਂ ਆਖਿਆ ਸੀ ਕਿ ‘ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ’। ਅੱਜ ਤੋਂ 100 ਸਾਲ ਪਹਿਲਾਂ ਅੰਤਰਰਾਸ਼ਟਰੀ ਪੱਧਰ ‘ਤੇ ‘ਮਹਿਲਾ ਦਿਵਸ’ ਮਨਾਉਣ ਦੀ ਪ੍ਰਥਾ ਸ਼ੁਰੂ ਹੋਈ ਸੀ ਜਦਕਿ ਭਾਰਤ ਵਿਚ 8 ਮਾਰਚ 1943 ਨੂੰ ਪਹਿਲੀ ਵਾਰ ਮਹਿਲਾ ਦਿਵਸ ਮਨਾਇਆ ਗਿਆ ਸੀ। ਮਹਿਲਾ ਦਿਵਸ ਨੂੰ ਲੈ ਕੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਕੁਝ ਇਸ ਤਰ੍ਹਾਂ ਆਪਣੇ ਵਿਚਾਰ ਰੱਖੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।