ਆਖਿਰ ਈ. ਡੀ. ਸਾਹਮਣੇ ਪੇਸ਼ ਹੋਏ ਜੈਜ਼ੀ ਬੀ

0
138

2014_12image_03_54_114407532jazzy_b_1-llਜਲੰਧਰ, (ਪ੍ਰੀਤ)-ਦੇਸ਼ ਅਤੇ ਵਿਦੇਸ਼ ਵਿਚ ਹੋਏ ਲਾਈਫ ਸ਼ੋਅਜ਼ ਦੀ ਪੈਮੇਂਟ ਹਵਾਲਾ ਦੇ ਜ਼ਰੀਏ ਟ੍ਰਾਂਸਫਰ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਸਾਹਮਣੇ ਆਖਿਰ ਪੰਜਾਬੀ ਗਾਇਕ ਜੈਜ਼ੀ ਬੀ ਨੂੰ ਹਾਜ਼ਰ ਹੋਣਾ ਹੀ ਪਿਆ।

ਜੈਜ਼ੀ ਬੀ ਅੱਜ ਪਹਿਲੀ ਵਾਰ ਈ. ਡੀ. ਸਾਹਮਣੇ ਪੇਸ਼ ਹੋਏ। ਈ. ਡੀ. ਅਧਿਕਾਰੀਆਂ ਨੇ ਪੰਜਾਬੀ ਗਾਇਕ ਜੈਜ਼ੀ ਬੀ ਨੂੰ ਤੋਂ ਦਿਨ ਦੇ ਕਰੀਬ ਸਾਢੇ 6 ਘੰਟੇ ਤੱਕ ਲੰਬੀ ਪੁੱਛਗਿਛ ਕੀਤੀ। ਜੈਜ਼ੀ ਬੀ ਨੂੰ ਅਗਲੇ ਹਫਤੇ ਦਸਤਾਵੇਜ਼ਾਂ ਸਮੇਤ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ।
ਕਈ ਵਾਰ ਸੰਮਨ ਭੇਜੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬੀ ਗਾਇਕ ਜੈਜ਼ੀ ਬੀ ਈ. ਡੀ. ਦੇ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ ਸਾਹਮਣੇ ਪੇਸ਼ ਹੋਏ। ਸਵੇਰੇ ਕਰੀਬ 10.30 ਵਜੇ ਜੈਜ਼ੀ ਬੀ ਆਪਣੇ ਵਕੀਲ ਅਨਿਲ ਸ਼ਰਮਾ ਨਾਲ ਕੂਲ ਰੋਡ ‘ਤੇ ਸਥਿਤ ਈ. ਡੀ. ਦਫਤਰ ਪਹੁੰਚੇ। ਜੈਜ਼ੀ ਬੀ ਤੇ ਈ.ਡੀ. ਅਧਿਕਾਰੀਆਂ ਨੇ ਕਰੀਬ ਢਾਈ ਵਜੇ ਤੱਕ ਅਤੇ ਫਿਰ ਲੰਚ ਤੋਂ ਬਾਅਦ 4 ਵਜੇ ਤੋਂ ਲੈ ਕੇ ਸ਼ਾਮ ਦੇ 6.30 ਵਜੇ ਤੱਕ ਪੁੱਛਗਿਛ ਕੀਤੀ। ਕਰੀਬ 6 ਘੰਟੇ ਚਲੀ ਪੁੱਛਗਿਛ ਦੌਰਾਨ ਜੈਜ਼ੀ ਬੀ ਤੇ ਉਸਦੇ ਕਾਰੋਬਾਰ, ਸ਼ੋਅ, ਪ੍ਰਾਪਰਟੀਜ਼ ਆਦਿ ਸੰਬੰਧੀ ਪੁੱਛਗਿਛ ਕੀਤੀ ਗਈ। ਕੈਨੇਡਾ ਸਿਟੀਜ਼ਨ ਜੈਜ਼ੀ ਬੀ ਨੇ ਈ. ਡੀ. ਅਧਿਕਾਰੀਆਂ ਸਾਹਮਣੇ ਸਪਸ਼ਟੀਕਰਨ ਵੀ ਦਿੱਤਾ ਕਿ ਉਹ ਪਿਛਲੀਆਂ ਪੇਸ਼ੀਆਂ ਦੌਰਾਨ ਕਿਉਂ ਨਹੀਂ ਆ ਸਕਿਆ। ਜੈਜ਼ੀ ਬੀ ਦਾ ਪੱਖ ਇਹ ਰਿਹਾ ਕਿ ਵਿਦੇਸ਼ ਵਿਚ ਹੋਣ ਕਾਰਨ ਉਹ ਪੇਸ਼ ਨਹੀਂ ਹੋ ਸਕਿਆ। ਸੂਤਰਾਂ ਨੇ ਦੱਸਿਆ ਕਿ ਈ. ਡੀ. ਅਧਿਕਾਰੀਆਂ ਨੇ ਪੁੱਛਗਿਛ ਕੀਤੀ ਕਿ ਦੇਸ਼-ਵਿਦੇਸ਼ ਵਿਚ ਉਸ ਵਲੋਂ ਕਿੰਨੇ ਸ਼ੋਅ, ਫਿਲਮ ਐਲਬਮਾਂ ਕੀਤੀਆਂ ਗਈਆਂ ਹਨ। ਉਕਤ ਕਾਰੋਬਾਰ ਤੋਂ ਦੇਸ਼ ਜਾਂ ਵਿਦੇਸ਼ ਵਿਚ ਹੋਣ ਵਾਲੀ ਕਮਾਈ ਦੀ ਟ੍ਰਾਂਜੈਕਸ਼ਨ ਕਿਵੇਂ ਅਤੇ ਕਿਥੇ ਹੋਈ। ਆਡੀਓ ਕੰਪਨੀ ਸਪੀਡ ਦੀ ਟ੍ਰਾਂਜੈਕਸ਼ਨ ਸੰਬੰਧੀ ਵੀ ਪੁੱਛਿਆ ਗਿਆ। ਸੂਤਰਾਂ ਨੇ ਦੱਸਿਆ ਕਿ ਅੱਜ ਪਹਿਲੀ ਪੇਸ਼ੀ ਵਿਚ ਹੋਏ ਸਵਾਲ-ਜਵਾਬ ਤੋਂ ਬਾਅਦ ਜੈਜ਼ੀ ਬੀ ਨੂੰ ਅਗਲੇ 7 ਦਿਨਾਂ ਵਿਚ ਪੇਸ਼ੀ ਦੌਰਾਨ ਪ੍ਰਾਪਰਟੀ, ਸ਼ੋਅ, ਫਿਲਮਾਂ ਤੋਂ ਹੋਣ ਵਾਲੀ ਕਮਾਈ ਅਤੇ ਟ੍ਰਾਂਜੈਕਸ਼ਨ ਦੀ ਡਿਟੇਲ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।