ਅਜਵਾਇਣ ਦੇ ਅਣਗਿਣਤ ਫਾਇਦੇ

0
184

2017_2image_14_33_349830000healing-powers-of-ajwain-llਮੁੰਬਈ—ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ। ਦਾਦੀ-ਨਾਨੀ ਦੇ ਨੁਸਖੇ ‘ਚ ਪੇਟ ਦਰਦ ਹੋਣ ‘ਤੇ ਅਜਵਾਇਣ ਦੀ ਫੱਕੀ ਮਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਇਸ ਦਾ ਚੂਰਨ ਬਣਾ ਕੇ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਦੇ ਲਾਜਵਾਬ ਫਾਇਦਿਆਂ ਬਾਰੇ :
1. ਬਦਹਜ਼ਮੀ
ਖਾਣਾ ਖਾਣ ਤੋਂ ਬਾਅਦ ਭਾਰਾਪਨ ਹੋਣ ‘ਤੇ ਇਕ ਚਮਚ ਅਜਵਾਇਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫਾਇਦਾ ਮਿਲਦਾ ਹੈ।
2.ਕਬਜ਼
ਕਈ ਲੋਕਾਂ ਨੂੰ ਪੇਟ ਸਬੰਧੀ ਸਮੱਸਿਆਵਾਂ ਰਹਿੰਦੀਆਂ ਹਨ, ਜਿਵੇਂ ਕਿ ਕਬਜ਼। ਇਸ ਦੇ ਲਈ ਰੋਜ਼ਾਨਾ ਖਾਣਾ-ਖਾਣ ਤੋਂ ਬਾਅਦ ਕੋਸੇ ਪਾਣੀ ਨਾਲ ਅੱਧਾ ਚਮਚ ਅਜਵਾਇਣ ਦਾ ਸੇਵਨ ਕਰੋ। ਇਸ ਨਾਲ ਕਬਜ਼ ਦੀ ਪ੍ਰੇਸ਼ਾਨੀ ਦੂਰ ਹੋਵੇਗੀ।
3.ਗੁਰਦੇ ਦੀ ਪੱਥਰੀ
ਗੁਰਦੇ ਦੀ ਪੱਥਰੀ ਦੇ ਇਲਾਜ ਲਈ ਅਜਵਾਇਣ ਬਹੁਤ ਲਾਭਕਾਰੀ ਹੈ। ਅਜਵਾਇਣ, ਸ਼ਹਿਦ ਅਤੇ ਸਿਰਕੇ ਦਾ ਲਗਾਤਾਰ 15 ਦਿਨ ਤੱਕ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ।
4. ਅਸਥਮਾ
ਅਸਥਮਾ ਦੇ ਇਲਾਜ ਲਈ ਵੀ ਅਜਵਾਇਣ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਰੋਜ਼ਾਨਾ ਦਿਨ ਵਿਚ 2 ਵਾਰ ਅਜਵਾਇਣ ਨਾਲ ਗੁੜ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।
5. ਪੇਟ ਦਰਦ
ਪੇਟ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਅਜਵਾਇਣ ਅਤੇ ਨਮਕ ਦਾ ਸੇਵਨ ਕੋਸੇ ਪਾਣੀ ਨਾਲ ਕਰੋ।
6. ਮਾਹਾਵਾਰੀ
ਮਾਹਾਵਾਰੀ ਦੌਰਾਨ ਹੋਣ ਵਾਲੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਇਣ ਦਾ ਪਾਣੀ ਬਹੁਤ ਲਾਭਦਾਇਕ ਹੈ। ਰਾਤ ਨੂੰ 1 ਗਿਲਾਸ ਪਾਣੀ ਵਿਚ ਇਕ ਚਮਚ ਅਜਵਾਇਣ ਪਾ ਕੇ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀ ਲਓ।
7. ਗਠੀਆ
ਗਠੀਆ ਮਤਲਬ ਜੋੜਾਂ ਦਾ ਦਰਦ। ਗਠੀਏ ਦੇ ਰੋਗੀ ਨੂੰ ਰੋਜ਼ਾਨਾ ਅਜਵਾਇਣ ਦੇ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਆਰਾਮ ਮਿਲੇਗਾ।
8. ਦਸਤ
ਦਸਤ ਵਿਚ ਅਜਵਾਇਣ ਸਭ ਤੋਂ ਵਧੀਆ ਘਰੇਲੂ ਉਪਾਅ ਹੈ। 1 ਗਿਲਾਸ ਪਾਣੀ ਵਿਚ 1 ਚਮਚ ਅਜਵਾਇਣ ਪਾ ਕੇ ਉਬਾਲ ਲਓ ਅਤੇ ਇਸ ਨੂੰ ਛਾਣ ਕੇ ਠੰਡਾ ਕਰ ਲਓ। ਇਸ ਪਾਣੀ ਨੂੰ ਦਿਨ ਵਿਚ 2-3 ਵਾਰ ਪੀਣ ਨਾਲ ਦਸਤ ਠੀਕ ਹੋ ਜਾਂਦੇ ਹਨ।
9.ਮੁਹਾਸਿਆਂ ਦੇ ਨਿਸ਼ਾਨ
1 ਛੋਟਾ ਚਮਚ ਅਜਵਾਇਣ ਦਾ ਪਾਊਡਰ ਅਤੇ 1 ਵੱਡਾ ਚਮਚ ਦਹੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਬਣਾ ਲਓ। ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਅੱਧੇ ਘੰਟੇ ਲਈ ਲਗਾਓ। ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਦੀ ਵਰਤੋਂ ਨਾਲ ਚਿਹਰੇ ‘ਤੇ ਮੁਹਾਸਿਆਂ ਦੇ ਨਿਸ਼ਾਨ ਹਲਕੇ ਹੋ ਜਾਣਗੇ।
10. ਸਰਦੀ ਅਤੇ ਜ਼ੁਕਾਮ
ਮੌਸਮ ਵਿਚ ਬਦਲਾਅ ਕਾਰਨ ਸਰਦੀ ਅਤੇ ਜ਼ੁਕਾਮ ਹੋ ਜਾਂਦਾ ਹੈ। ਅਜਿਹੇ ਵਿਚ ਪੀਸੀ ਹੋਈ ਅਜਵਾਇਣ ਨੂੰ ਸੁੰਘਣ ਨਾਲ ਰਾਹਤ ਮਿਲਦੀ ਹੈ। ਇਹ ਮਾਈਗ੍ਰੇਨ ਵਿਚ ਵੀ ਫਾਇਦੇਮੰਦ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।